ਸਰਬਜੀਤ ਗਿੱਲ
ਫਿਲੌਰ, 29 ਅਕਤੂਬਰ
ਪਿੰਡ ਕੰਗ ਅਰਾਈਆਂ ਦੇ ਵਾਸੀਆਂ ਸਮੇਤ ਇਲਾਕੇ ਦੇ ਲੋਕਾਂ ਨੇ ਉਸ ਵੇਲੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਦੋਂ ਉੱਚ ਅਧਿਕਾਰੀ ਸੁਵਿਧਾ ਕੈਂਪ ਦਾ ਉਦਘਾਟਨ ਕਰਨ ਵਾਸਤੇ ਪੁੱਜੇ ਹੋਏ ਸਨ। ਪੁਲੀਸ ਨੇ ਬੈਰੀਕੇਡ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਨੇੜੇ ਨਾ ਫੜਕਣ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਅਤੇ ਥਾਣਾ ਮੁਖੀ ਦੀ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ। ਮੁਠੱਡਾ ਕਲਾਂ ਦੇ ਸਰਪੰਚ ਕਾਂਤੀ ਮੋਹਣ ਨੇ ਕਿਹਾ ਕਿ ਚੋਰੀ ਹੋਈਆ ਮੱਝਾਂ ਦਾ ਪਤਾ ਪੁਲੀਸ ਵਲੋਂ ਨਹੀਂ ਲਗਾਇਆ ਜਾ ਰਿਹਾ। ਇਸ ਸਬੰਧੀ ਡੀਐੱਸਪੀ ਹਰਨੀਲ ਸਿੰਘ ਨੇ ਕਿਹਾ ਕਿ ਚੋਰਾਂ ਨੂੰ ਕਾਬੂ ਕਰਨ ਲਈ ਪੁਲੀਸ ਲਗਾਤਾਰ ਪੜਤਾਲ ਕਰ ਰਹੀ ਹੈ।