ਪੱਤਰ ਪ੍ਰੇਰਕ
ਸ਼ਾਹਕੋਟ, 21 ਜਨਵਰੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 26 ਜਨਵਰੀ ਨੂੰ ਜੰਡਿਆਲਾ ਗੁਰੂ ਦੀ ਦਾਣਾ ਮੰਡੀ ਵਿਚ ਮਨਾਏ ਜਾ ਰਹੇ ਫ਼ਤਹਿ ਦਿਹਾੜੇ ਦੀਆਂ ਤਿਆਰੀਆਂ ਵਜੋਂ ਜ਼ੋਨ ਸ਼ਾਹਕੋਟ ਦੇ ਪਿੰਡ ਕਿਲੀ, ਜਾਫਰਵਾਲ, ਕੋਟਲੀ ਗਾਜਰਾਂ, ਪੱਤੋ ਕਲਾਂ ਤੇ ਖੁਰਦ, ਕੋਹਾੜ ਕਲਾਂ ਤੇ ਖੁਰਦ, ਰਾਜੇਵਾਲ, ਰਾਂਮੇ, ਚੱਕ ਬਾਂਹਮਣੀਆਂ, ਨਵਾਂ ਪਿੰਡ ਅਕਾਲੀਆਂ, ਰੇੜ੍ਹਵਾਂ, ਮੀਏਵਾਲ ਮੌਲਵੀਆਂ, ਸਿੰਧੜ ਅਤੇ ਹੇਰਾਂ ਵਿਚ ਭਰਵੀਆਂ ਕਿਸਾਨ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਨੇ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਭਖਦੀਆਂ ਮੰਗਾਂ ਮੰਨਵਾਉਣ ਲਈ ਤਿੱਖੇ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ। ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ, ਸਕੱਤਰ ਗੁਰਮੇਲ ਸਿੰਘ ਰੇੜ੍ਹਵਾਂ, ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਅਤੇ ਜ਼ੋਨ ਸ਼ਾਹਕੋਟ ਦੇ ਸਕੱਤਰ ਜਰਨੈਲ ਸਿੰਘ ਰਾਮੇ ਨੇ ਐੱਮ.ਐੱਸ.ਪੀ ਦੀ ਸਰਕਾਰੀ ਖਰੀਦ ’ਤੇ ਗਾਰੰਟੀ ਵਾਲਾ ਕਾਨੂੰਨ ਬਣਵਾਉਣ, ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਮੰਤਰੀ ਮੰਡਲ ਵਿਚੋ ਬਾਹਰ ਕੱਢਣ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੇਣ ਅਤੇ ਬਿਜਲੀ ਸੋਧ ਬਿੱਲ ਐਕਟ 2020 ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਪਰਮਜੀਤ ਕੌਰ, ਸੁਖਜਿੰਦਰ ਸਿੰਘ, ਜਗਦੀਸ਼ਪਾਲ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।