ਸ਼ਾਹਕੋਟ: ਭਾਰਤ ਸਰਕਾਰ ਦੇ ਨੀਤੀ ਆਯੋਗ ਵੱਲੋਂ ਮਾਨਤਾ ਪ੍ਰਾਪਤ ਐਂਟੀ ਕੁਰੱਪਸ਼ਨ ਇੰਟਰਨੈਸ਼ਨਲ ਕੌਂਸਲ ਦੇ ਰਾਸ਼ਟਰੀ ਪ੍ਰਧਾਨ ਡਾ. ਮੁਕਲ ਸ਼ਰਮਾ ਅਤੇ ਪੰਜਾਬ ਦੇ ਚੀਫ ਡਾਇਰੈਕਟਰ ਮੁਨੀਸ਼ ਨਾਗਪਾਲ ਨੇ ਸਥਾਨਕ ਕਸਬੇ ਦੇ ਵਸਨੀਕ ਪ੍ਰਦੀਪ ਕੁਮਾਰ ਡੱਬ ਨੂੰ ਬਲਾਕ ਸ਼ਾਹਕੋਟ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਪ੍ਰਧਾਨਗੀ ਦਾ ਨਿਯੁਕਤੀ ਪੱਤਰ ਮਿਲਣ ਉਪਰੰਤ ਉਨ੍ਹਾਂ ਉਕਤ ਆਗੂਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਉੱਪਰ ਕੀਤੇ ਭਰੋਸੇ ਨੂੰ ਉਹ ਟੁੱਟਣ ਨਹੀਂ ਦੇਣਗੇ। -ਪੱਤਰ ਪ੍ਰੇਰਕ