ਆਦਮਪੁਰ ਦੋਆਬਾ:
ਪਿੰਡ ਧਦਿਆਲ ਵਿੱਚ ਬੀਤੀ ਰਾਤ ਮੀਟਰ ਬਕਸੇ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਡੇਢ ਦਰਜਨ ਦੇ ਕਰੀਬ ਮੀਟਰ ਸੜ ਗਏ। ਪੀੜਤ ਖਪਤਕਾਰਾਂ ਨੇ ਦੱਸਿਆ ਕਿ ਬੀਤੀ ਰਾਤ 20 ਮੀਟਰਾਂ ਵਾਲੇ ਬਕਸੇ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਮੀਟਰ ਬਕਸੇ ਵਿਚ ਲੱਗੇ ਸਾਰੇ ਮੀਟਰ ਬੁਰੀ ਤਰ੍ਹਾਂ ਸੜ ਕੇ ਤਬਾਹ ਹੋ ਗਏ। ਬਿਜਲੀ ਮੁਲਾਜ਼ਮਾਂ ਵੱਲੋਂ ਸਖਤ ਮਿਹਨਤ ਕਰ ਕੇ ਪਿੰਡ ਦੀ ਬਿਜਲੀ ਮੁੜ ਬਹਾਲ ਕਰਵਾ ਦਿੱਤੀ। ਐੱਸਡੀਓ ਰਾਜੀਵ ਜਸਵਾਲ ਅਤੇ ਸਬੰਧਤ ਜੇਈ ਨੇ ਜਲਦੀ ਹੀ ਨਵੇਂ ਮੀਟਰ ਲਗਵਾ ਕੇ ਦੇਣ ਦੀ ਵਚਨਬੱਧਤਾ ਖਪਤਕਾਰਾਂ ਨੂੰ ਦੇ ਦਿੱਤੀ ਹੈ।
-ਪੱਤਰ ਪ੍ਰੇਰਕ