ਫਗਵਾੜਾ: ਘੱਲੂਘਾਰਾ ਹਫ਼ਤੇ ਦੇ ਸਬੰਧ ’ਚ ਐਟੀ ਸਬੋਟਾਈਲ ਟੀਮ ਕਪੂਰਥਲਾ ਤੇ ਪੀ.ਸੀ.ਆਰ ਇੰਚਾਰਜ ਸੁਖਵਿੰਦਰ ਸਿੰਘ ਸੁੱਖੀ ਦੀ ਅਗਵਾਈ ’ਚ ਪੁਲੀਸ ਪਾਰਟੀ ਨੇ ਤਹਿਸੀਲ ਕੰਪਲੈਕਸ, ਰੇਲਵੇ ਸਟੇਸ਼ਨ, ਬੱਸ ਸਟੈਂਡ ਤੇ ਹੋਰ ਥਾਵਾਂ ਦੀ ਚੈਕਿੰਗ ਕੀਤੀ ਇਸ ਦੌਰਾਨ ਉਨ੍ਹਾਂ ਖੜ੍ਹੀਆਂ ਗੱਡੀਆਂ ਤੇ ਯਾਤਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ ਤੇ ਗੱਡੀਆਂ ਦੇ ਮਾਲਕਾਂ ਦੀ ਆਨ-ਲਾਈਨ ਤਕਨੀਕ ਨਾਲ ਪਛਾਣ ਕੀਤੀ ਗਈ। ਸੁੱਖੀ ਨੇ ਦੱਸਿਆ ਕਿ ਇਹ ਚੈਕਿੰਗ ਸੀਨੀਅਰ ਅਧਿਕਾਰੀਆਂ ਦੇ ਹੁਕਮਾ ’ਤੇ ਸ਼ੁਰੂ ਕੀਤੀ ਗਈ ਹੈ ਤੇ ਇਹ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਮਨ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ। -ਪੱਤਰ ਪ੍ਰੇਰਕ