ਫਗਵਾੜਾ (ਪੱਤਰ ਪ੍ਰੇਰਕ): ਸ੍ਰੀ ਅਮਰਨਾਥ ਦੀ ਸ਼ੁਰੂ ਹੋਈ ਯਾਤਰਾ ਦੇ ਮੱਦੇਨਜ਼ਰ ਚੌਕਸੀ ਵਜੋਂ ਅੱਜ ਫਗਵਾੜਾ ਪੁਲੀਸ ਵਲੋਂ ਰੇਲਵੇ ਸਟੇਸ਼ਨ ’ਤੇ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੌਕੇ ਡੀ.ਐਸ.ਪੀ. ਅਸ਼ਰੂ ਰਾਮ ਸ਼ਰਮਾ ਤੇ ਐਸ.ਐਚ.ਓ ਰਾਵਲਪਿੰਡੀ ਬਲਵਿੰਦਰ ਸਿੰਘ, ਰੇਲਵੇ ਚੌਕੀ ਇੰਚਾਰਜ ਗੁਰਭੇਜ ਸਿੰਘ ਪੁਲੀਸ ਪਾਰਟੀ ਸਮੇਤ ਪੁੱਜੇ ਤੇ ਸਟੇਸ਼ਨ ਦੇ ਪਲੇਟ ਫ਼ਾਰਮ ਨੰਬਰ 1 ਤੇ 2, ਸ਼ਤਾਬਦੀ ਤੇ ਜੰਮੂ ਸੁਪਰ ਫ਼ਾਸਟ ਗੱਡੀਆਂ ’ਚ ਚੈਕਿੰਗ, ਵੇਟਿੰਗ ਹਾਲ ਤੇ ਸਵਾਰੀਆਂ ਦੇ ਸਾਮਾਨ ਦੀ ਚੈਕਿੰਗ ਕੀਤੀ। ਇਸ ਮੌਕੇ ਡੀ.ਐਸ.ਪੀ. ਨੇ ਕਿਹਾ ਕਿ ਪੁਲੀਸ ਵਲੋਂ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਇਹ ਚੈਕਿੰਗ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਸਟੇਸ਼ਨ ’ਤੇ ਸਭ ਕੁੱਝ ਠੀਕ ਪਾਇਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਦੀ ਤੁਰੰਤ ਸੂਚਨਾ ਪੁਲੀਸ ਨੂੰ 112 ਨੰਬਰ ’ਤੇ ਦੇਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹੋਣ ਵਾਲੀ ਘਟਨਾ ਨੂੰ ਰੋਕਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲੀਸ ਦਾ ਵੱਧ ਤੋਂ ਵੱਧ ਸਹਿਯੋਗ ਦੇਣ।