ਆਦਮਪੁਰ ਦੋਆਬਾ: ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ ਵੱਲੋਂ ਖੁਰਦਪੁਰ ਸਕੂਲ (ਆਦਮਪੁਰ) ਦੇ ਵਿਹੜੇ ਵਿੱਚ ‘ਸਾਉਣ ਕਵੀ ਦਰਬਾਰ’ ਕਰਵਾਇਆ ਗਿਆ। ਸਮਾਗਮ ਵਿੱਚ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਗੁਰਦੇਵ ਸਿੰਘ ਨਿੱਝਰ ਮੁੱਖ ਮਹਿਮਾਨ ਤੇ ਜਸਪਾਲ ਸਿੰਘ ਨਿੱਝਰ ਵਿਸ਼ੇਸ਼ ਮਹਿਮਾਨ ਸਨ। ਸਮਾਗਮ ਦੇ ਆਰੰਭ ’ਚ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮਗਰੋਂ ਸਭਾ ਦੇ ਪ੍ਰਧਾਨ ਰੂਪ ਲਾਲ ਰੂਪ ਨੇ ਸਭ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ’ਤੇ ਰੋਸ਼ਨੀ ਪਾਈ। ਸ੍ਰੀ ਨਿੱਝਰ ਨੇ ਵੱਡੀ ਗਿਣਤੀ ਵਿੱਚ ਬੂਟੇ ਲਾਉਣ ’ਤੇ ਜ਼ੋਰ ਦਿੱਤਾ। ਪ੍ਰੋ. ਹਰਦੀਪ ਨੇ ਤੀਆਂ ਦੀ ਇਤਿਹਾਸਕ ਪਿਛੋਕੜ ’ਤੇ ਚਰਚਾ ਕੀਤੀ। ਸਮਾਗਮ ਦੇ ਦੂਸਰੇ ਸਤਰ ਵਿੱਚ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। -ਪੱਤਰ ਪ੍ਰੇਰਕ