ਪੱਤਰ ਪ੍ਰੇਰਕ
ਸ਼ਾਹਕੋਟ, 20 ਅਗਸਤ
ਸੁਖਦਿਆਲ ਸਿੰਘ, ਪਰਮਿੰਦਰ ਸਿੰਝ ਝੀਤਾ ਅਤੇ ਪਰਮਜੀਤ ਸਿੰਘ ਝੀਤਾ ਦੀ ਅਗਵਾਈ ਵਿਚ ਅੱਜ ਗੁਰਦੁਆਰਾ ਸਿੰਘ ਸਭਾ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ 29ਵਾਂ ਜਥਾ ਡੀਲੈਕਸ ਬੱਸ ਰਾਹੀਂ ਰਵਾਨਾ ਹੋਇਆ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਜਥਾ ਵੱਖ-ਵੱਖ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਦਾ ਹੋਇਆ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਉਪਰੰਤ 26 ਅਗਸਤ ਨੂੰ ਵਾਪਸ ਸ਼ਾਹਕੋਟ ਪਰਤ ਆਵੇਗਾ।