ਸਰਬਜੀਤ ਸਿੰਘ ਗਿੱਲ
ਫਿਲੌਰ, 14 ਅਕਤੂਬਰ
ਨਜ਼ਦੀਕੀ ਪਿੰਡ ਮੁਠੱਡਾ ਖੁਰਦ ’ਚ ਨੌਜਵਾਨ ਨੇ ਆਪਣੇ ਚਾਚੇ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਪਰਮਜੀਤ ਸਿੰਘ ਜੀਤੀ ਪੁੱਤਰ ਗੁਰਬਖ਼ਸ਼ ਸਿੰਘ ਦਾ ਕਤਲ ਉਸ ਵੇਲੇ ਕੀਤਾ ਜਦੋਂ ਲੰਘੀ ਰਾਤ ਉਹ ਰੋਟੀ ਖਾ ਰਿਹਾ ਸੀ ਅਤੇ ਮਾਮੂਲੀ ਤਕਰਾਰ ਉਪਰੰਤ ਬਲਦੇਵ ਸਿੰਘ ਨੇ ਆਪਣੇ ਚਾਚੇ/ਮਾਸੜ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਮੁਲਜ਼ਮ ਕਥਿਤ ਤੌਰ ’ਤੇ ਨਸ਼ੇੜੀ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵੈਲਡਿੰਗ ਅਤੇ ਖੇਤੀ ਸੰਦਾਂ ਦੀ ਮੁਰੰਮਤ ਕਰਦਾ ਸੀ।