ਜਸਬੀਰ ਚਾਨਾ
ਫਗਵਾੜਾ, 12 ਫਰਵਰੀ
ਫਗਵਾੜਾ ਤੋਂ ਭਾਜਪਾ ਦੇ ਉਮੀਦਵਾਰ ਵਿਜੈ ਸਾਂਪਲਾ ਨੇ ਅੱਜ ਵੱਖ ਵੱਖ ਥਾਵਾਂ ਦਾ ਦੌਰਾ ਕੀਤਾ ਤੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਅੱਜ ਇਥੋਂ ਦੇ ਜੀਟੀ ਰੋਡ ਸਥਿਤ ਇੱਕ ਸ਼ੋਅਰੂਮ ’ਚ ਸੁਖਦੇਵ ਸਿੰਘ ਦੀ ਅਗਵਾਈ ’ਚ ਰੱਖੀ ਮੀਟਿੰਗ ਨੂੰ ਸੰਬੋਧਨ ਕਰਨ ਦੌਰਾਨ ਉਨ੍ਹਾਂ ਮੋਦੀ ਸਰਕਾਰ ਵਲੋਂ ਪੰਜਾਬ ਲਈ ਕਰਵਾਏ ਕੰਮਾਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਕੇਂਦਰ ਦੀ ਤਰ੍ਹਾਂ ਪੰਜਾਬ ’ਚ ਵੀ ਭਾਜਪਾ ਸਰਕਾਰ ਬਣਨ ’ਤੇ ਸੂਬੇ ਨੂੰ ਤਰੱਕੀ ਵੱਲ ਲਿਜਾਇਆ ਜਾਵੇਗਾ ਤੇ ਫਗਵਾੜਾ ਸ਼ਹਿਰ ਨੂੰ ਵੀ ਮਾਡਰਨ ਸ਼ਹਿਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬ ਦਾ ਬੁਰੀ ਤਰ੍ਹਾਂ ਨਾਸ਼ ਕੀਤਾ ਹੈ ਤੇ ਚੰਨੀ ਸਰਕਾਰ ਨੇ 111 ਦਿਨਾਂ ’ਚ ਜੋ ਪੰਜਾਬ ਨੂੰ ਲੁੱਟਿਆ ਹੈ ਉਸ ਦੀ ਸਾਰੀ ਸੱਚਾਈ ਲੋਕਾਂ ਦੇ ਸਾਹਮਣੇ ਆ ਗਈ ਹੈ। ਇਸੇ ਦੌਰਾਨ ਉਨ੍ਹਾਂ ਰਾਵਲਪਿੰਡੀ ਦੀ ਚਰਚ ’ਚ ਪਾਸਟਰ ਗੁਲਜਾਰ ਮਸੀਹ ਤੇ ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਵੱਲੋਂ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਦੀ ਜਿੱਤ ਲਈ ਪ੍ਰਾਰਥਨਾ ਕੀਤੀ ਗਈ। ਸਾਂਪਲਾ ਨੇ ਕਿਹਾ ਕਿ ਵਿਕਾਸ ਲਈ ਭਾਜਪਾ ਨੂੰ ਵੋਟ ਪਾ ਕੇ ਕਾਮਯਾਬ ਬਣਾਇਆ ਜਾਵੇ। ਇਸ ਮੌਕੇ ਤੇਜਸਵੀ ਭਾਰਦਵਾਜ, ਦੀਪਕ ਸਪਰਾ, ਮਨਜੀਤ ਸਪਰਾ, ਕਰਨ ਚੋਪੜਾ, ਅਕਾਸ਼ ਚੋਪੜਾ, ਧਰੂਵ ਚੋਪੜਾ, ਗੁਪਾਲ ਅਗਰਵਾਲ, ਵਿਸ਼ਾਲ ਗੁਪਤਾ, ਵਰੁਣ ਚੋਪੜਾ, ਤਰੁੜ ਰਮਨਜੀਤ ਅਤੇ ਹੋਰ ਲੋਕ ਮੌਜੂਦ ਸਨ।