ਪਾਲ ਸਿੰਘ ਨੌਲੀ
ਜਲੰਧਰ, 13 ਨਵੰਬਰ
ਸਿਹਤ ਵਿਭਾਗ ਜਦੋਂੇ ਲੋਕਾਂ ਨੂੰ ਕਰੋਨਾ ਦੀ ਦੂਜੀ ਲਹਿਰ ਆਉਣ ਦੇ ਸੰਕੇਤ ਦੇ ਰਿਹਾ ਹੈ, ਇਸ ਦੇ ਬਾਵਜੂਦ ਲੋਕਾਂ ਨੇ ਕਰੋਨਾ ਮਹਾਂਮਾਰੀ ਦੀ ਪ੍ਰਵਾਹ ਕੀਤੇ ਬਿਨਾਂ ਦੀਵਾਲੀ ਲਈ ਧੜੱਲੇਦਾਰ ਖਰੀਦਦਾਰੀ ਕੀਤੀ। ਪਿਛਲੇ ਦੋ-ਤਿੰਨ ਦਿਨਾਂ ਤੋਂ ਬਾਜ਼ਾਰਾਂ ਵਿਚ ਲੰਘਣ ਲਈ ਥਾਂ ਨਹੀਂ ਮਿਲ ਰਹੀ। ਇਸ ਦੌਰਾਨ ਲੋਕ ਨਾ ਤਾਂ ਸਮਾਜਿਕ ਦੂਰੀ ਦਾ ਖਿਆਲ ਰੱਖ ਰਹੇ ਹਨ ਤੇ ਨਾ ਹੀ ਉਨ੍ਹਾਂ ਨੇ ਮੂੰਹ ’ਤੇ ਮਾਸਕ ਬੰਨ੍ਹੇ ਹੋਏ ਸਨ। ਅੱਜ ਧਨਤੇਰਸ ਕਾਰਨ ਬਾਜ਼ਾਰ ਵਿਚ ਭਾਂਡਿਆਂ ਤੇ ਗਹਿਣਿਆਂ ਦੀ ਖਰੀਦਦਾਰੀ ਦਾ ਜ਼ੋਰ ਰਿਹਾ।