ਪੱਤਰ ਪ੍ਰੇਰਕ
ਸ਼ਾਹਕੋਟ, 5 ਫਰਵਰੀ
ਨੇੜਲੇ ਪਿੰਡ ਸਾਦਿਕਪੁਰ ਦੇ ਪਰਵਾਸੀ ਭਾਰਤੀ ਲਹਿੰਬਰ ਸਿੰਘ ਸਹੋਤਾ ( ਸਵੀਡਨ) ਨੇ ਪਿੰਡ ਦੇ 6 ਲੋੜਵੰਦ ਬਜੁਰਗਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣਾ ਸ਼ੁਰੂ ਕਰਕੇ ਗੁਰੂਆਂ ਵੱਲੋਂ ਦਰਸਾਏ ਸਰਬੱਤ ਦੇ ਭਲੇ ਦੇ ਫਲਸਫੇ ਨੂੰ ਹੀ ਅਪਨਾਇਆ ਹੈ। ਪਰਵਾਸੀ ਭਾਰਤੀ ਵੱਲੋਂ ਚਲਾਈ ਇਸ ਨਵੀਂ ਪਿਰਤ ਦੀ ਪਿੰਡ ਤੇ ਇਲਾਕੇ ਵਿਚ ਖੂਬ ਪ੍ਰਸ਼ੰਸਾ ਹੋ ਰਹੀ ਹੈ। ਇਕ ਸਾਲ ਵਿਚ ਦਿੱਤੀ ਜਾਣ ਵਾਲੀ ਪੈਨਸ਼ਨ ਰਾਸ਼ੀ ਇਸ ਸਮਾਜ ਸੇਵਕ ਦੇ ਮਾਪਿਆਂ ਵੱਲੋਂ ਪਿੰਡ ਦੀ ਪੰਚਾਇਤ ਦੇ ਖਾਤੇ ਵਿਚ ਜਮ੍ਹਾਂ ਕਰਵਾ ਦਿੱਤੀ ਗਈ ਹੈ। ਪੈਨਸ਼ਨ ਵੰਡਣ ਸਮੇਂ ਸਰਪੰਚ ਮੁਖਤਿਆਰ ਸਿੰਘ ਨੇ ਸਮਾਜ ਸੇਵੀ ਦੇ ਪਿਤਾ ਰਾਮ ਪ੍ਰਕਾਸ਼ ਅਤੇ ਮਾਤਾ ਹਰਬੰਸ ਕੌਰ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਨਾਮ ਸਿੰਘ ਨਿਧੜਕ, ਹਰਜਿੰਦਰ ਸਿੰਘ ਸਹੋਤਾ, ਡਾ. ਬਲਵੰਤ ਸਿੰਘ, ਪੰਚ ਰਾਜਾ ਮੌਜੂਦ ਸਨ।