ਈਮੇਲ ਰਾਹੀ ਹੀ ਸ਼ਿਕਾਇਤਾਂ ਤੇ ਮੰਗ ਪੱਤਰ ਲੈਣ ਦੇ ਹੁਕਮ ਜਾਰੀ

ਈਮੇਲ ਰਾਹੀ ਹੀ ਸ਼ਿਕਾਇਤਾਂ ਤੇ ਮੰਗ ਪੱਤਰ ਲੈਣ ਦੇ ਹੁਕਮ ਜਾਰੀ

ਪਾਲ ਸਿੰਘ ਨੌਲੀ
ਜਲੰਧਰ,12 ਜੁਲਾਈ

ਕਰੋਨਾ ਵਾਇਰਸ ਦੀ ਲਾਗ ਨੂੰ ਜ਼ਿਲ੍ਹੇ ਵਿੱਚ ਫੈਲਣ ਤੋਂ ਰੋਕਣ ਲਈ ਆਮ ਲੋਕਾਂ ਨੂੰ ਕਿਹਾ ਗਿਆ ਹੈ ਕਿ ਡਿਪਟੀ ਕਮਿਸ਼ਨਰ ਜਾਂ ਕਿਸੇ ਹੋਰ ਦਫ਼ਤਰ ਵਿੱਚ ਦਿੱਤੀ ਜਾਣ ਵਾਲੀ ਸ਼ਿਕਾਇਤ ਜਾਂ ਮੰਗ ਪੱਤਰ ਈਮੇਲ ਰਾਹੀਂ ਹੀ ਭੇਜਿਆ ਜਾਵੇ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਅੱਜ ਜਾਰੀ ਕੀਤੇ ਗਏ ਨਵੇਂ ਹੁਕਮਾਂ ’ਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਜਿਸ ਨੇ  ਡੀਸੀ ਦਫਤਰ ਨਾਲ ਸਬੰਧਤ ਕੋਈ ਵੀ ਦਰਖਾਸਤ  ਦੇਣੀ ਹੈ ਤਾਂ ਉਹ  ਦਫਤਰ ਦੀ ਈਮੇਲ ਆਈਡੀ dc.jal@punjabmail.gov.in      mailto:dc.jal@punjabmail.gov.in

’ਤੇ ਈਮੇਲ ਕਰ ਸਕਦਾ ਹੈ। ਬਹੁਤ ਹੀ ਜ਼ਰੂਰੀ ਕੇਸਾਂ ’ਚ ਬਿਨੈਕਾਰ ਆਪਣੀ ਦਰਖਾਸਤ ਜੀਏ ਟੂ ਡੀਸੀ ਸ਼ਾਖਾ ਨੂੰ ਜਮ੍ਹਾਂ ਕਰਵਾ ਸਕਦਾ ਹੈ, ਜੋ ਕਿ ਸਟੈਨੋ ਟੂ ਡੀਸੀ ਵੱਲੋਂ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਸਬੰਧਤ ਵਿਭਾਗ ਨੂੰ ਭੇਜੇਗਾ। ਇਸ ਦੇ ਨਾਲ ਹੀ ਡੀਸੀ ਨੇ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਵਿਚ ਪੈਂਦੇ ਸਾਰੇ ਸਰਕਾਰੀ ਦਫਤਰਾਂ ਦੇ ਦਾਖਲਾ ਗੇਟਾਂ ’ਤੇ ਹੱਥ ਸਾਫ ਕਰਨ ਲਈ ਸੈਨੇਟਾਈਜ਼ਰ ਰੱਖੇ ਜਾਣ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਰੋਨਾ ਦੀ ਲਪੇਟ ਵਿਚ ਆਉਣ ਨੂੰ ਧਿਆਨ ਵਿਚ ਰੱਖਦਿਆਂ ਸਹਾਇਕ ਕਮਿਸ਼ਨਰ (ਜ) ਨੂੰ ਹਦਾਇਤ ਕੀਤੀ ਗਈ ਹੈ ਕਿ ਜ਼ਿਲ੍ਹੇ ਵਿਚ ਕਿਸੇ ਵੀ ਪੀਸੀਐੱਸ ਅਧਿਕਾਰੀ ਜਾਂ ਕਿਸੇ ਹੋਰ ਅਫਸਰ ਦੇ ਕੋਰੋਨਾ ਪਾਜ਼ੇਟਿਵ ਆਉਣ ਦੀ ਸਥਿਤੀ ਵਿਚ ਉਸ ਅਧਿਕਾਰੀ ਦਾ ਕੰਮ ਦੇਖਣ ਲਈ ਬੈਕ-ਅਪ ਪਲਾਨ ਤਿਆਰ ਕਰਨਗੇ। ਇਸ ਦੇ ਨਾਲ ਡੀਸੀ ਦਫਤਰ ਦੇ ਸਟਾਫ ਨੂੰ 50-50 ਫੀਸਦੀ ਦੇ ਅਨੁਪਾਤ ’ਚ ਵੰਡ ਕੇ ਉਨ੍ਹਾਂ ਦਾ 14-14 ਦਿਨ ਦਾ ਰੋਸਟਰ ਬਣਾ ਕੇ ਡਿਊਟੀ ਆਰਡਰ ਜਾਰੀ ਕੀਤੇ ਜਾਣ। ਇਸ ਲਈ ਲੋੜੀਂਦੀ ਕਾਰਵਾਈ ਸਹਾਇਕ ਕਮਿਸ਼ਨਰ (ਜ) ਵੱਲੋਂ ਅਮਲ ਵਿਚ ਲਿਆਂਦੀ ਜਾਵੇਗੀ। ਸਬ-ਡਵੀਜ਼ਨ ਤੇ ਤਹਿਸੀਲ ਪੱਧਰ ’ਤੇ ਸਟਾਫ ਦਾ ਡਿਊਟੀ ਰੋਸਟਰ ਸਬੰਧਤ ਐੱਸਡੀਐੱਮ ਜਾਰੀ ਕਰਨਗੇ।

ਆਰਟੀਏ ਦਫਤਰ 72 ਘੰਟੇ ਲਈ ਸੀਲ

ਡਿਪਟੀ ਕਮਿਸ਼ਨਰ ਥੋਰੀ ਨੇ ਆਰਟੀਏ ਸਕੱਤਰ ਦੇ ਕਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਆਰਟੀਏ ਦਫਤਰ 72 ਘੰਟੇ ਲਈ ਸੀਲ ਕਰ ਦਿੱਤਾ ਗਿਆ  ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹੁਕਮ ਕੀਤੇ ਹਨ ਕਿ ਜ਼ਿਲ੍ਹੇ ਦੇ ਜਿਹੜੇ ਵੀ ਅਧਿਕਾਰੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ, ਦੇ ਦਫਤਰ ਚੰਗੀ ਤਰ੍ਹਾਂ ਸੈਨੇਟਾਈਜ਼ ਕਰਨ ਉਪਰੰਤ 72 ਘੰਟਿਆਂ ਲਈ ਸੀਲ ਕੀਤੇ ਜਾਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All