ਧਿਆਨ ਸਿੰਘ ਭਗਤ
ਕਪੂਰਥਲਾ, 8 ਨਵੰਬਰ
ਬਹੁਜਨ ਕ੍ਰਾਂਤੀ ਮੋਰਚਾ ਅਤੇ ਰਾਸ਼ਟਰੀ ਮੁਸਲਮ ਮੋਰਚਾ ਵੱਲੋਂ ਸਾਂਝੇ ਤੌਰ ’ਤੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਡੀਸੀ ਕਪੂਰਥਲਾ ਨੂੰ ਦਿੱਤਾ ਗਿਆ। ਇਸ ਵਿੱਚ ਹਿੰਦੂ ਸੰਗਠਨਾਂ ਵੱਲੋਂ ਤ੍ਰਿਪੁਰਾ ਵਿਚ ਮੁਸਲਮਾਨਾਂ ਦੀਆਂ ਮਸਜਿਦਾਂ, ਮਦਰੱਸਿਆਂ, ਘਰਾਂ ਅਤੇ ਦੁਕਾਨਾਂ ਵਿੱਚ ਤੋੜ ਫੋੜ ਕਰਨ, ਅਗਜ਼ਨੀ ਅਤੇ ਜਾਨੀ ਮਾਲੀ ਨੁਕਸਾਨ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ, ਪੀੜਤਾਂ ਨੂੰ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਤ੍ਰਿਪੁਰਾ ਸਰਕਾਰ ਭੰਗ ਕਰ ਕੇ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ ਗਈ।
ਇਸ ਮੌਕੇ ਤਿੰਨ ਰਤਨ ਮਿਸ਼ਨ ਦੇ ਮੁਖੀ ਸਵਾਮੀ ਰਾਜਪਾਲ, ਅੰਜੁਮਨ ਇਸਲਾਮੀਆ ਪੰਜਾਬ ਦੇ ਪ੍ਰਧਾਨ ਮੁਹੰਮਦ ਯੂਨਸ ਅੰਸਾਰੀ, ਪੰਜਾਬ ਕ੍ਰਿਸ਼ਚਨ ਮੂਮੈਂਟ ਦੇ ਪ੍ਰਧਾਨ ਡੈਨਿਅਲ ਮਸੀਹ ਨੇ ਕਿਹਾ ਕਿ ਦੇਸ਼ ਵਿੱਚ ਨਫ਼ਰਤ ਦਾ ਮਾਹੌਲ ਪੈਦਾ ਕਰਨ ਨਾਲ ਦੇਸ਼ ਤਰੱਕੀ ਨਹੀਂ ਕਰ ਸਕਦਾ। ਸੂਬੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ। ਏਕਤਾ ਅਖੰਡਤਾ ਲਈ ਧਾਰਮਿਕ ਸਦਭਾਵਨਾ ਬਰਕਰਾਰ ਰਹਿਣਾ ਜ਼ਰੂਰੀ ਹੈ।
ਇਸ ਮੌਕੇ ਤੇ ਅਨੇਕ ਰਾਜ ਮੂਲ ਨਿਵਾਸੀ ਜਨਰਲ ਸਕੱਤਰ, ਕਮਲਜੀਤ ਸਿੰਘ ਕਾਲਾ ਜ਼ਿਲ੍ਹਾ ਪ੍ਰਧਾਨ ਭਾਰਤ ਮੁਕਤੀ ਮੋਰਚਾ, ਕੁਲਦੀਪ, ਸਵਰਣ, ਰਮੇਸ਼, ਅਭਯ, ਪ੍ਰਿੰਸ, ਮੁਹੰਮਦ ਸ਼ਾਭਾਨ ਅਲੀ, ਅਸਗਰ ਅਲੀ, ਕੈਯੁਮ, ਮੁਹੰਮਦ ਮੁਕਰਮ, ਮੁਹੰਮਦ ਸੂਫੀਯਾਨ, ਮੁਹੰਮਦ ਸ਼ਾਹਨਵਾਜ, ਮੋਲਾਨਾ ਅਬਦੁਲ ਹਮੀਦ, ਮੋਲਾਨਾ ਅਮਾਨ ਉਲਾ, ਰਾਹੁਲ ਆਦਿ ਹਾਜਰ ਸਨ।