ਪਾਲ ਸਿੰਘ ਨੌਲੀ
ਜਲੰਧਰ,19 ਸਤੰਬਰ
ਕਰੋੜਾਂ ਰੁਪਏ ਸ਼ਹਿਰ ਨੂੰ ਸਮਾਰਟ ਬਣਾਉਣ ਲਈ ਅੰਨ੍ਹੇਵਾਹ ਖ਼ਰਚੇ ਜਾ ਰਹੇ ਹਨ ਪਰ ਅਜੇ ਤੱਕ ਸ਼ਹਿਰ ਦੇ ਸੀਵਰੇਜ ਦਾ ਪ੍ਰਬੰਧ ਪੁਖ਼ਤਾ ਨਹੀਂ ਹੋਇਆ। ਮਹੀਨਿਆਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਬਣੀ ਹੋਈ ਹੈ। ਗਲੀਆਂ ਵਿੱਚ ਸੀਵਰੇਜ ਦੇ ਓਵਰਫਲੋਅ ਹੋਣ ਕਾਰਨ ਫੈਲੀ ਗੰਦਗੀ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਸ਼ਹਿਰ ਦੇ ਬਾਹਰੀ ਹਿੱਸੇ ਤੋਂ ਲੈ ਕੇ ਅੰਦਰਲੇ ਇਲਾਕਿਆਂ ਤੱਕ ਹਰ ਪਾਸੇ ਸੀਵਰੇਜ ਜਾਮ ਦੀ ਸਮੱਸਿਆ ਬਣੀ ਹੋਈ ਹੈ। ਸ਼ਹਿਰ ਦੇ ਕਈ ਇਲਾਕੇ ਅਜਿਹੇ ਹਨ ਜਿੱਥੇ ਮਹੀਨਿਆਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਬਣੀ ਹੋਈ ਹੈ। ਗਲੀਆਂ ਵਿੱਚ ਸੀਵਰੇਜ ਦੇ ਓਵਰਫਲੋਅ ਹੋਣ ਕਾਰਨ ਫੈਲੀ ਗੰਦਗੀ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਸ਼ਹਿਰ ਦੇ ਬਾਹਰੀ ਹਿੱਸੇ ਤੋਂ ਲੈ ਕੇ ਅੰਦਰਲੇ ਇਲਾਕਿਆਂ ਤੱਕ ਹਰ ਪਾਸੇ ਸੀਵਰੇਜ ਜਾਮ ਦੀ ਸਮੱਸਿਆ ਬਣੀ ਹੋਈ ਹੈ।
ਕਈ ਇਲਾਕੇ ਅਜਿਹੇ ਵੀ ਹਨ ਜਿੱਥੇ ਨਗਰ ਨਿਗਮ ਨੇ ਸੀਵਰੇਜ ਜਾਮ ਹੋਣ ਕਾਰਨ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਹੈ।ਸ਼ਹਿਰ ਦੇ ਪਠਾਨਕੋਟ ਬਾਈਪਾਸ ਦੇ ਨਾਲ ਲੱਗਦੇ ਹਰਗੋਬਿੰਦ ਨਗਰ ਵਿੱਚ ਸੀਵਰੇਜ ਜਾਮ ਹੋਣ ਕਾਰਨ ਨਿਗਮ ਅਧਿਕਾਰੀਆਂ ਨੇ ਉੱਥੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਹੈ। ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਇਧਰ ਉਧਰ ਭਟਕਣਾ ਪੈਂਦਾ ਹੈ।
ਉਨ੍ਹਾਂ ਦੀ ਕਲੋਨੀ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਦੀ ਸਮੱਸਿਆ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਹੀ ਹੈ। ਇਹ ਵਾਟਰ ਸਪਲਾਈ ਇਸ ਲਈ ਬੰਦ ਕੀਤੀ ਗਈ ਹੈ ਤਾਂ ਜੋ ਸੀਵਰੇਜ ਦੇ ਓਵਰਫਲੋਅ ਹੋਣ ਕਾਰਨ ਗੰਦਾ ਪਾਣੀ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਨਾ ਰਲ ਜਾਵੇ। ਲੋਕਾਂ ਨੇ ਵਾਰ-ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਇਲਾਕੇ ਦਾ ਸੀਵਰੇਜ ਚਾਲੂ ਕਰੋ ਕਿਉਂਕਿ ਗੰਦੇ ਪਾਣੀ ਵਿੱਚ ਦੀ ਲੰਘਣਾ ਮੁਸੀਬਤ ਬਣਿਆ ਹੋਇਆ ਹੈ।
ਇਸੇ ਤਰ੍ਹਾਂ ਸ਼ਹਿਰ ਵਿੱਚ ਪਠਾਨਕੋਟ ਬਾਈਪਾਸ, ਲੰਮਾ ਪਿੰਡ ਦਾ ਇਲਾਕਾ, ਸ਼ਹਿਰ ਦੇ ਐਨ ਵਿਚਕਾਰ ਗਾਂਧੀ ਕੈਂਪ ਵਾਲਾ ਇਲਾਕਾ, ਗੁਰਦੇਵ ਨਗਰ, ਨਿਊ ਗੌਤਮ ਨਗਰ, ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਸਮੇਤ ਸ਼ਹਿਰ ਦੀ ਸ਼ਾਇਦ ਹੀ ਕੋਈ ਗਲੀ ਹੋਵੇਗੀ ਜਿੱਥੇ ਗੰਦਗੀ ਦੇ ਢੇਰ ਨਾ ਲੱਗੇ ਹੋਣ। ਜੀ.ਟੀ.ਬੀ.ਨਗਰ ਜਿੱਥੇ ਸੀਵਰੇਜ ਓਵਰਫਲੋ ਨਹੀਂ ਸੀ ਹੁੰਦਾ। ਇਹ ਸਮੱਸਿਆ ਮੀਂਹ ਤੋਂ ਪਹਿਲਾਂ ਦੀ ਹੁੰਦੀ ਹੈ ਪਰ ਹੁਣ ਨਗਰ ਨਿਗਮ ਦੇ ਅਧਿਕਾਰੀਆਂ ਕੋਲ ਬਰਸਾਤ ਦੇ ਪਾਣੀ ਕਾਰਨ ਸੀਵਰੇਜ ਓਵਰਫਲੋ ਕਰਨ ਦਾ ਵੀ ਬਹਾਨਾ ਨਹੀਂ ਬਚਿਆ। ਲੋਕਾਂ ਦੀ ਮੰਗ ਹੈ ਕਿ ਸਮੱਸਿਆ ਦੂਰ ਕੀਤੀ ਜਾਵੇ।
ਮੇਅਰ ਨੇ ਮੁਲਾਜ਼ਮਾਂ ਅਤੇ ਸਾਧਨਾਂ ਦੀ ਘਾਟ ਦਾ ਰੋਣਾ ਰੋਇਆ
ਸ਼ਹਿਰ ਦੇ ਕਈ ਇਲਾਕਿਆਂ ਸੀਵਰੇਜ ਜਾਮ ਹੋਣ ਕਾਰਨ ਲੋਕਾਂ ਦੀਆਂ ਵਧੀਆਂ ਮੁਸ਼ਕਿਲਾਂ ਸਬੰਧੀ ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਨਗਰ ਨਿਗਮ ਕੋਲ ਸਫਾਈ ਮੁਲਾਜ਼ਮਾਂ ਦੀ ਵੀ ਕਮੀ ਹੈ। ਸ਼ਹਿਰ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ।ਪਹਿਲਾਂ ਇਸ ਦੇ 60 ਵਾਰਡ ਹੁੰਦੇ ਸਨ ਹੁਣ 80 ਬਣ ਗਏ ਹਨ ਤੇ ਭਵਿੱਖ ਵਿੱਚ ਵਾਰਡ ਹੋਰ ਵੀ ਵੱਧ ਜਾਣਗੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਕੋਲ ਅਮਦਨ ਦੇ ਸਾਧਨ ਵੀ ਘਟੇ ਹਨ। ਮੇਅਰ ਨੇ ਮੰਨਿਆ ਕਿ ਕਈ ਵਾਰ ਕੂੜਾ ਇਸ ਕਰਕੇ ਨਹੀਂ ਚੁੱਕਿਆ ਜਾਂਦਾ ਕਿ ਟਿੱਪਰਾਂ ਵਿੱਚ ਡੀਜ਼ਲ ਪੁਆਉਣ ਲਈ ਪੈਸੇ ਨਹੀਂ ਹੁੰਦੇ। ਜਦ ਕਿ ਚਾਰ ਵਾਰ ਕੌਂਸਲਰ ਬਣੇ ਕਾਂਗਰਸੀ ਆਗੂ ਦੇਸ ਰਾਜ ਜੱਸਲ ਦਾ ਕਹਿਣਾ ਸੀ ਕਿ ਨਗਰ ਨਿਗਮ ਵਿੱਚ ਫੈਲਿਆ ਭ੍ਰਿਸ਼ਟਾਚਾਰ ਹੀ ਸਾਰੇ ਪੁਆੜੇ ਦੀ ਜੜ੍ਹ ਹੈ। ਅਜਿਹੇ ਹਾਲਤਾਂ ਵਿੱਚ ਸ਼ਹਿਰ ਕਦੇਂ ਵੀ ਸਮਾਰਟ ਨਹੀਂ ਬਣ ਸਕਦਾ।