ਪੱਤਰ ਪ੍ਰੇਰਕ
ਹੁਸ਼ਿਆਰਪੁਰ, 30 ਜੂਨ
ਇੱਥੋਂ ਨਜ਼ੀਦੀਕੀ ਪਿੰਡ ਛਾਉਣੀ ਕਲਾਂ ਵਿੱਚ ਇਕ ਵਿਅਕਤੀ ਦੀ ਪਿੰਡ ਦੀਆਂ ਹੀ ਕੁੱਝ ਔਰਤਾਂ ਵੱਲੋਂ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਜਸਵਿੰਦਰ ਕੁਮਾਰ ਦੀ ਧੀ ਮਨਜਿੰਦਰ ਨੇ ਦੱਸਿਆ ਕਿ ਕੱਲ੍ਹ ਪਿੰਡ ਦੀਆਂ ਕੁੱਝ ਔਰਤਾਂ ਉਨ੍ਹਾਂ ਦੇ ਘਰ ਆਈਆਂ ਤੇ ਉਸ ਦੇ ਬਾਪ ’ਤੇ ਚੋਰੀ ਦਾ ਇਲਜ਼ਾਮ ਲਗਾਉਂਦਿਆਂ ਉਸ ਨੂੰ ਨਾਲ ਲੈ ਗਈਆਂ। ਆਪਣੇ ਘਰ ਜਾ ਕੇ ਉਨ੍ਹਾਂ ਨੇ ਉਸ ਦੇ ਬਾਪ ਦੀ ਕੁੱਟਮਾਰ ਕੀਤੀ ਤੇ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ। ਗੰਭੀਰ ਹਾਲਤ ਵਿਚ ਜਸਵਿੰਦਰ ਕੁਮਾਰ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਥਾਣਾ ਸਦਰ ਦੇ ਐਸਐਚਓ ਲਵਕੇਸ਼ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।