ਨਵਾਂ ਸ਼ਹਿਰ: ਐੱਸਐੱਸਪੀ ਭਾਗੀਰਥ ਸਿੰਘ ਮੀਣਾ ਨੇ ਜ਼ਿਲ੍ਹੇ ਵਿੱਚ ਆਪਣੀ ਤਾਇਨਾਤੀ ਮਗਰੋਂ ਅੱਜ ਮੀਡੀਆ ਨਾਲ ਪਲੇਠੀ ਮਿਲਣੀ ਦੌਰਾਨ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਨਸ਼ਾ ਮੁਕਤ ਅਤੇ ਜੁਰਮ ਮੁਕਤ ਰੱਖਣ ਲਈ ਸਹਿਯੋਗ ਦੀ ਮੰਗ ਕੀਤੀ ਹੈ। ਉੁਨ੍ਹਾਂ ਨੇ ਆਮ ਜਨਤਾ ਲਈ ਨਸ਼ਾ ਤਸਕਰਾਂ ਨਾਲ ਸਬੰਧਤ ਕੋਈ ਵੀ ਜਾਣਕਾਰੀ ਉਨ੍ਹਾਂ ਕੋਲ ਮੌਜੂਦ ਨੰਬਰ 98550-49550 ’ਤੇ ਵ੍ਹਟਸਐਪ ਕਰਨ ਜਾਂ ਫ਼ੋਨ ਕਰਕੇ ਸਾਂਝੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਕਾਨੂੰਨੀ ਤੋੜਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਐੱਸਪੀ(ਐਚ) ਗੁਰਮੀਤ ਕੌਰ, ਐੱਸਪੀ (ਜਾਂਚ) ਡਾ. ਮੁਕੇਸ਼, ਡੀਐੱਸਪੀ (ਐੱਚ) ਦੇਵ ਦੱਤ ਸ਼ਰਮਾ, ਡੀਐੱਸਪੀ (ਸਪੈਸ਼ਲ ਬ੍ਰਾਂਚ) ਲਖਵੀਰ ਸਿੰਘ ਮੌਜੂਦ ਸਨ। -ਪੱਤਰ ਪ੍ਰੇਰਕ