ਗੜ੍ਹਸ਼ੰਕਰ: ਅੱਜ ਮਾਹਿਲਪੁਰ ਵਿੱਚ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਅਤੇ ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਕਰੂੰਬਲਾਂ ਭਵਨ ਵਿੱਚ ਸੰਖੇਪ ਸਮਾਰੋਹ ਮੌਕੇ ਬਾਲ ਮੈਗਜ਼ੀਨ ‘ਨਿੱਕੀਆਂ ਕਰੂੰਬਲਾਂ’ ਦਾ ਨਵਾਂ ਅੰਕ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਾਹਿਤ ਅਕਾਦਮੀ ਸਨਮਾਨਿਤ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਕਮਲਜੀਤ ਨੀਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਬਲਜਿੰਦਰ ਮਾਨ ਦੀ ਸੰਪਾਦਨਾ ਹੇਠ 1995 ਤੋਂ ਲਗਾਤਾਰ ਛਪ ਰਹੇ ਇਸ ਮੈਗਜ਼ੀਨ ਨੇ ਬਾਲ ਸਾਹਿਤਕਾਰੀ ਵਿੱਚ ਆਪਣੀ ਮੌਲਿਕ ਥਾਂ ਬਣਾਈ ਹੈ। ਇਸ ਮੌਕੇ ਬਲਜਿੰਦਰ ਮਾਨ ਨੇ ਸੰਪਾਦਨੀ ਅਨੁਭਵ ਸਾਂਝੇ ਕੀਤੇ। ਸਮਾਰੋਹ ਮੌਕੇ ਪਰਮਜੀਤ ਕੌਰ, ਨਰਿੰਦਰ ਕੁਮਾਰ, ਕੁੰਵਰ ਕੁਲਜੋਤ ਸਿੰਘ ਤੇ ਪ੍ਰਿੰ. ਮਨਜੀਤ ਕੌਰ ਹਾਜ਼ਰ ਸਨ। -ਪੱਤਰ ਪ੍ਰੇਰਕ