ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 14 ਜੁਲਾਈ
ਬਲਾਚੌਰ-ਰੋਪੜ ਕੌਮੀ ਮਾਰਗ ’ਤੇ ਬਲਾਚੌਰ ਬਾਈਪਾਸ ਲਾਗੇ ਸਥਿਤ ਵੇਰਕਾ ਦੁੱਧ ਇਕੱਤਰ ਕੇਂਦਰ ਵਿਖੇ ਪਲਾਂਟ ਦੇ ਇੱਕ ਕਮਰੇ ਵਿੱਚ ਚੌਕੀਦਾਰ ਲਖਵਿੰਦਰ ਕੁਮਾਰ( 28 )ਪੁੱਤਰ ਦੇਸ ਰਾਜ ਵਾਸੀ ਪਿੰਡ ਰੱਕੜਾਂ ਬੇਟ ਦਾ ਭੇਤਭਰੀ ਹਾਲਤ ਵਿੱਚ ਕਤਲ ਹੋ ਗਿਆ ਹੈ। ਸੂਚਨਾ ਮਿਲਦਿਆਂ ਸਾਰ ਤਰਲੋਚਨ ਸਿੰਘ ਡੀ.ਐੱਸ.ਪੀ. ਬਲਾਚੌਰ ਅਤੇ ਸਬ ਇੰਸਪੈਕਟਰ ਗੁਰਮੀਤ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਤਫਤੀਸ਼ ਆਰੰਭ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਚੌਕੀਦਾਰ ਰਾਤ ਦੀ ਡਿਊਟੀ ’ਤੇ ਸੀ। ਨੌਜਵਾਨ ਦੇ ਸਿਰ ਵਿੱਚ ਡੂੰਘੇ ਕੱਟ ਦੇ ਨਿਸ਼ਾਨ ਹੋਣ ਕਾਰਨ ਲਾਸ਼ ਖੂਨ ਨਾਲ ਲੱਥਪੱਥ ਸੀ।ਪਲਾਂਟ ਵਿੱਚ ਕੋਈ ਸੀ.ਸੀ.ਟੀ.ਵੀ. ਕੈਮਰਾ ਵੀ ਨਹੀਂ ਹੈ।