ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 26 ਜੁਲਾਈ
ਸਬ ਡਿਵੀਜ਼ਨ ਆਦਮਪੁਰ ਅਧੀਨ ਪੈਂਦੇ ਪਿੰਡ ਸੈਮੀ ਵਿੱਚ ਧਾਰਮਿਕ ਸਥਾਨ ਦੇ ਸੇਵਾਦਾਰ ਦਾ ਕਤਲ ਦਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਸੈਰ ਕਰ ਵਿਅਕਤੀਆਂ ਨੇ ਧਾਰਮਿਕ ਸਥਾਨ ਵਿੱਚ ਸੇਵਾਦਾਰ ਜਗਦੀਸ਼ ਰਾਜ ਦੀ ਲਾਸ਼ ਪਈ ਦੇਖੀ। ਉਨ੍ਹਾਂ ਇਸ ਦੀ ਸੂਚਨਾ ਸਰਪੰਚ ਨੂੰ ਦੇਣ ਤੋਂ ਬਾਅਦ ਥਾਣਾ ਪਤਾਰਾ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਐੱਸਐੱਸਪੀ ਸਰਵਨਦੀਪ ਸਿੰਘ, ਐੱਸਪੀ ਜਾਂਚ ਸਰਬਜੀਤ ਸਿੰਘ ਦਹਿਆ ਅਤੇ ਡੀਐੱਸਪੀ ਆਦਮਪੁਰ ਸਰਬਜੀਤ ਸਿੰਘ ਰਾਏ ਮੌਕੇ ’ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ’ਤੇ ਸੱਟ ਨਿਸ਼ਾਨ ਸਨ ਤੇ ਇਸ ਦਾ ਕਤਲ ਜ਼ਮੀਨੀ ਵਿਵਾਦ ਕਾਰਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਜਗਦੀਸ਼ ਰਾਜ ਪਿੰਡ ਦੇ ਬਾਹਰ ਇੱਕ ਪੀਰ ਬਾਬਾ ਦੀ ਜਗ੍ਹਾ ਦੀ ਸੇਵਾ ਕਰਦਾ ਸੀ ਜਦਕਿ ਇਸ ਦਾ ਪਰਿਵਾਰ ਪਿੰਡ ਵਿੱਚ ਰਹਿੰਦਾ ਸੀ। ਪੁਲੀਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।