ਫਗਵਾੜਾ (ਪੱਤਰ ਪ੍ਰੇਰਕ) ਪਿੰਡ ਖੰਗੂੜਾ ਵਿੱਚ ਇਕ ਖੇਤ ਮਜ਼ਦੂਰ ਦਾ ਬੀਤੀ ਰਾਤ ਕਤਲ ਕਰ ਦਿੱਤਾ ਗਿਆ ਹੈ। ਐਸ.ਐਚ.ਓ ਸਦਰ ਅਮਰਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਜੋਗਿੰਦਰ (55) ਹਾਲ ਵਾਸੀ ਆਦਰਸ਼ ਨਗਰ ਫਗਵਾੜਾ ਵਜੋਂ ਹੋਈ ਹੈ।ਪਿੱਛੋਂ ਊਹ ਯੂ.ਪੀ ਦਾ ਰਹਿਣ ਵਾਲਾ ਸੀ ਤੇ ਕਾਫ਼ੀ ਸਮੇਂ ਤੋਂ ਇੱਥੇ ਗੌਤਮ ਮੁਨੀ (18) ਦੇ ਘਰ ਰਹਿੰਦਾ ਸੀ। ਗੌਤਮ ਮੁਨੀ ਤੇ ਜੋਗਿੰਦਰ ਦੋਵੇਂ ਠੇਕੇਦਾਰ ਨਾਲ ਖੇਤੀ ਲੇਬਰ ਦਾ ਕੰਮ ਕਰਦੇ ਸਨ। 11 ਸਤੰਬਰ ਦੀ ਰਾਤ ਨੂੰ ਗੌਤਮ ਮੁਨੀ ਆਪਣੇ ਹੋਰ ਸਾਥੀਆਂ ਸਮੇਤ ਖੰਗੂੜਾ ਵਿੱਚਲੀ ਜ਼ਮੀਨ ’ਚ ਕੰਮ ਕਰਦਾ ਸੀ ਤਾਂ ਮ੍ਰਿਤਕ ਜੋਗਿੰਦਰ ਇਨ੍ਹਾਂ ਦੀ ਰੋਟੀ ਲੈ ਕੇ ਗਿਆ ਤਾਂ ਇਨ੍ਹਾਂ ਨੇ ਵੀ ਉਸ ਨੂੰ ਰਾਤ ਉੱਥੇ ਰੱਖ ਗਿਆ ਅਤੇ ਸ਼ਨੀਵਾਰ ਦੀ ਤੜਕਸਾਰ ਉਸ ਦੀਆਂ ਲੋਹੇ ਦਾ ਪਾਈਪ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫ਼ਿਰ ਗੌਤਮ ਮੁਨੀ ਤੇ ਉਸ ਦਾ ਇੱਕ ਸਾਥੀ ਮੁਕੇਸ਼ ਸੈਣੀ ਮੌਕੇ ਤੋਂ ਫ਼ਰਾਰ ਹੋ ਗਏ ਤੇ ਲਾਸ਼ ਅਮਰਜੀਤ ਸਿੰਘ ਵਾਸੀ ਪਲਾਹੀ ਦੇ ਖੇਤਾਂ ’ਚ ਹੀ ਸੁੱਟ ਗਏ ਜਿਸ ਦੀ ਸੁਖਵਿੰਦਰ ਸਿੰਘ ਨਾਮੀ ਵਿਅਕਤੀ ਖੇਤੀ ਕਰਦਾ ਹੈ। ਪੁਲੀਸ ਨੇ ਗੌਤਮ ਮੁਨੀ ਅਤੇ ਮੁਕੇਸ਼ ਸੈਣੀ ਵਾਸੀ ਮਨਸਾ ਦੇਵੀ ਨਗਰ ਖਿਲਾਫ਼ ਆਈਪੀਸੀ ਦੀ ਧਾਰਾ 302, 201, 34 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਊਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।