ਪੱਤਰ ਪ੍ਰੇਰਕ
ਦਸੂਹਾ, 21 ਅਗਸਤ
ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵੱਲੋਂ ਵਾਰਡ ਨੰਬਰ-13 ਦੇ ਮੁਹੱਲਾ ਰਿਸ਼ੀ ਨਗਰ ਵਿੱਚ ਸਥਿਤ ਮਹਾਰਿਸ਼ੀ ਵਾਲਮੀਕਿ ਪਾਰਕ ਦੇ ਸੁੰਦਰੀਕਰਨ ਦਾ ਉਦਘਾਟਨ ਕੀਤਾ ਗਿਆ। ਰਾਜ ਖੋਸਲਾ ਦੀ ਅਗਵਾਈ ਹੇਠ ਕਰਵਾਏ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਘੁੰਮਣ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਪਾਰਕ ਦੀ ਕਾਇਆਕਲਪ ਲਈ ਰੱਖਿਆ ਨੀਂਹ ਪੱਥਰ ਮਹਿਜ਼ ਸਿਆਸੀ ਸਟੰਟ ਸਾਬਤ ਹੋਇਆ ਹੈ, ਜਦੋਂਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਜੋ ਚੋਣ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੜਾਅਵਾਰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮਹਾਰਿਸ਼ੀ ਵਾਲਮੀਕਿ ਜੈਅੰਤੀ ਤੋਂ ਪਹਿਲਾਂ ਪਾਰਕ ਦੀ ਕਾਇਆਕਲਪ ਦਾ ਕੰਮ ਮੁਕੰਮਲ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸ ਮੌਕੇ ਕਾਰਜਸਾਧਕ ਅਫ਼ਸਰ ਮਦਨ ਸਿੰਘ, ਡੀਪੀਸੀ ਦੇ ਪ੍ਰਧਾਨ ਸੰਜੈ ਰੰਜਨ, ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ, ਐੱਸਓ ਪ੍ਰਿਅੰਕਾ ਅਗਰਵਾਲ, ਰਾਜੂ ਠੁਕਰਾਲ, ਸੋਨੂੰ ਖਾਲਸਾ, ਰਾਜੇਸ਼ ਬੱਸੀ, ਸੰਤੋਖ ਤੋਖੀ, ਨਰਿੰਦਰਜੀਤ ਸਿੰਘ, ਸੁਖਵਿੰਦਰ ਇੰਦੂ, ਅੰਗਰੇਜ਼ ਸੰਦਲ, ਬੰਟੀ ਖੋਸਲਾ, ਟੀਪੂ ਠੁਕਰਾਲ, ਪਰਮਪ੍ਰੀਤ ਨਈਅਰ, ਮੰਗਲ ਸਿੰਘ ਆਦਿ ਮੌਜੂਦ ਸਨ।