ਭਗਵਾਨ ਦਾਸ ਸੰਦਲ
ਦਸੂਹਾ, 14 ਜੂਨ
ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਵੱਲੋਂ ਦਸੂਹਾ ਕੌਂਸਲ ਦੇ ਦਫਤਰ ਨੇੜੇ ਸਥਿਤ ਪਬਲਿਕ ਪਾਰਕ ਦੇ ਸੁੰਦਰੀਕਰਨ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਘੁੰਮਣ ਨੇ ਪਾਰਕ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਖਸਤਾ ਹਾਲ ਫੁਹਾਰਿਆਂ, ਲਾਈਟਾਂ ਤੇ ਮੂਰਤੀਆਂ ਆਦਿ ਮੁਰੰਮਤ ਕਰਨ ਸਣੇ ਪਾਰਕ ’ਚ ਪੌਦੇ ਲਾਉਣ ਦੀ ਹਦਾਇਤ ਵੀ ਕੀਤੀ। ਵਿਧਾਇਕ ਨੇ ਦੱਸਿਆ ਕਿ 2006 ਵਿੱਚ ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਲਈ ਸੈਰ ਤੇ ਬੱਚਿਆਂ ਦੇ ਖੇਡਣ ਦੇ ਮਕਸਦ ਨਾਲ ਇਹ ਪਾਰਕ ਬਣਾਇਆ ਗਿਆ ਸੀ ਪਰ ਸਰਕਾਰਾਂ ਦੀ ਬੇਧਿਆਨੀ ਕਾਰਨ ਇਸ ਦੀ ਹਾਲਤ ਖਸਤਾ ਹੋ ਗਈ। ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਹੁਣ ‘ਆਪ’ ਸਰਕਾਰ ਨੇ ਪਾਰਕ ਦੇ ਨਵੀਨੀਕਰਨ ਦਾ ਹੀਲਾ ਕੀਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਪਾਰਕ ਦੇ ਸੁੰਦਰੀਕਰਨ ’ਚ ਸਹਿਯੋਗ ਦੇਣ ਅਤੇ ਗੰਦਗੀ ਨਾ ਸੁੱਟਣ ਦੀ ਅਪੀਲ ਵੀ ਕੀਤੀ। ਇਸੇ ਦੌਰਾਨ ਘੁੰਮਣ ਨੇ ਸ਼ਹਿਰ ’ਚ ਰੇਲਵੇ ੳਵਰਬ੍ਰਿਜ ਹੇਠਾਂ ਮਹਿਲਾਵਾਂ ਲਈ ਪਿੰਕ ਟਾਇਲਟ ਵਾਸ਼ਰੂਮ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।