ਬਲਾਚੌਰ: ਇਫਟੂ ਦੀਆਂ ਭਰਾਤਰੀ ਜਥੇਬੰਦੀਆਂ ਮਿਸਤਰੀ ਮਜ਼ਦੂਰ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਮਜ਼ਦੂਰ ਮੰਗਾਂ ਸਬੰਧੀ ਪਿੰਡ ਨੱਥਾ ਨੰਗਲ ਵਿੱਚ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਿਰਮਲ ਜੰਡੀ ਅਤੇ ਅਸ਼ੋਕ ਕੁਲਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਰਵਾਇਤੀ ਪਾਰਟੀਆਂ ਵਾਂਗ ਹੀ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੇ ਆਮ ਅਜਲਾਸ ਨੂੰ ਵੀ ਕਾਗਜ਼ਾਂ ਵਿੱਚ ਨੇਪਰੇ ਚਾੜ੍ਹਨ ਦਾ ਦੋਸ਼ ਲਾਇਆ। ਉਨ੍ਹਾਂ ਲੇਬਰ ਦਫਤਰਾਂ ਵਿੱਚ ਸਹੂਲਤਾਂ ਨਾ ਮਿਲਣ ਦਾ ਦੋਸ਼ ਲਾਇਆ । ਇਸ ਮੌਕੇ ਮਦਨ ਨੱਥਾ ਨੰਗਲ, ਰਾਮ ਕੁਮਾਰ, ਹਰਮੇਸ਼ ਲਾਲ, ਸ਼ੀਤਲ ਕੁਮਾਰ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ