ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਜੂਨ
ਸੀਪੀਆਈ (ਐੱਮ) ਤੇ ਸਾਥੀਆਂ ਵੱਲੋਂ ਅੱਜ ਨਕੋਦਰ ਵਿੱਚ ਕਾਮਰੇਡ ਵਰਿੰਦਰ ਕੁਮਾਰ ਗਗਨ, ਕਾਮਰੇਡ ਸੁਰਜੀਤ ਨਕੋਦਰ, ਸੁਰਜੀਤ ਕੈਮਵਾਲਾ, ਸਤਪਾਲ ਕੈਮਵਾਲਾ ਅਤੇ ਗਿਰਧਾਰੀ ਲਾਲ ਦੀ 31ਵੀਂ ਬਰਸੀ ਮਨਾਈ ਗਈ। ਇਸ ਮੌਕੇ ਸੀਪੀਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਗਗਨ ਸੁਰਜੀਤ ਪਾਰਕ ਵਿਚ ਸ਼ਹੀਦ ਯਾਦਗਾਰ ਉੱਤੇ ਪਾਰਟੀ ਦਾ ਲਾਲ ਝੰਡਾ ਲਹਿਰਾਇਆ ਅਤੇ ਪਾਰਕ ਵਿਚ ਸ਼ਹੀਦ ਯਾਦਗਾਰ ਦੁਆਲੇ ਰੁੱਖ ਲਗਾਏ।
ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸ਼ਹੀਦ ਸਾਥੀਆਂ ਦੀ ਕੁਰਬਾਨੀ ਸਦਕਾ ਹੀ ਪੰਜਾਬ ਅੰਦਰ ਅਮਨ ਬਹਾਲ ਹੋ ਸਕਿਆ ਸੀ। ਉਨ੍ਹਾਂ ਕਿਹਾ ਕਿ ਅੱਜ ਫੇਰ ਅਮਨ ਕਾਨੂੰਨ ਨੂੰ ਵੱਡੀ ਚੁਣੌਤੀ ਹੈ। ਸੂਬਾ ਸਰਕਾਰ ਨੂੰ ਪੰਜਾਬ ਅੰਦਰ ਅਮਨ ਕਾਨੂੰਨ ਬਹਾਲ ਕਰਨ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਸ ਮੌਕੇ ਜ਼ਿਲ੍ਹਾ ਕਾਰਜਕਾਰੀ ਸਕੱਤਰ ਸੀਪੀਆਈ (ਐੱਮ) ਕਾਮਰੇਡ ਸੁਖਪ੍ਰੀਤ ਸਿੰਘ ਜੌਹਲ, ਮਾਸਟਰ ਪ੍ਰਸ਼ੋਤਮ ਬਿਲਗਾ, ਕਾਮਰੇਡ ਚਰਨਜੀਤ ਸਿੰਘ ਥੰਮੂਵਾਲ, ਕਾਮਰੇਡ ਮੇਲਾ ਸਿੰਘ ਰੁੜਕਾ, ਕਾਮਰੇਡ ਵਰਿੰਦਰਪਾਲ ਸਿੰਘ ਕਾਲਾ ਸ਼ਾਹਕੋਟ, ਕਾਮਰੇਡ ਸੁਖਵਿੰਦਰ ਸਿੰਘ ਨਾਗੀ, ਕਾਮਰੇਡ ਵਰਿੰਦਰ ਗਗਨ ਦੇ ਵੱਡੇ ਭਰਾ ਕਾਮਰੇਡ ਬਾਲਕ੍ਰਿਸ਼ਨ ਆਦਿ ਮੌਜੂਦ ਸਨ।