ਗੁਰਦੇਵ ਸਿੰਘ ਗਹੂੰਣ
ਬਲਾਚੌਰ, 30 ਸਤੰਬਰ
ਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਸਹਿਕਾਰੀ ਸਭਾਵਾਂ ਸਬੰਧੀ ਰਾਹਤ ਦੇਣ ਦੀ ਸਹੂਲਤ ਤਹਿਤ ਹਲਕਾ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਹਲਕੇ ਦੀਆਂ ਬਕਾਪੁਰ, ਮਹਿੰਦਪੁਰ, ਕਰਾਵਰ, ਜਾਡਲੀ, ਮਹਿਤਪਰ ਅਤੇ ਉਲੱਦਣੀ ਸੁਸਾਇਟੀਆਂ ਦੇ 1297 ਲਾਭਪਾਤਰੀਆਂ ਨੂੰ 2,64,75,524 ਰੁਪਏ ਦੇ ਚੈੱਕ ਵੰਡੇ। ਇਨ੍ਹਾਂ ਵਿਚ ਬਕਾਪੁਰ ਸੁਸਾਇਟੀ ਦੇ 120 ਲਾਭਪਾਤਰੀਆਂ ਨੂੰ 23,63,802 ਰੁਪਏ, ਮਹਿੰਦਪੁਰ ਸੁਸਾਇਟੀ ਦੇ 164 ਲਾਭਪਾਤਰੀਆਂ ਨੂੰ 32,06,085 ਰੁਪਏ, ਕਰਾਵਰ ਸੁਸਾਇਟੀ ਦੇ 334 ਲਾਭਪਾਤਰੀਆਂ ਨੂੰ 65,74,625 ਰੁਪਏ, ਜਾਡਲੀ ਸੁਸਾਇਟੀ ਦੇ 372 ਲਾਭਪਾਤਰੀਆਂ ਨੂੰ 79,66,558 ਰੁਪਏ, ਮਹਿਤਪੁਰ ਸੁਸਾਇਟੀ ਦੇ 134 ਲਾਭਤਾਰੀਆਂ ਨੂੰ 25,84,612 ਅਤੇ ਉਲੱਦਣੀ ਸੁਸਾਇਟੀ ਦੇ 173 ਲਾਭਪਾਤਰੀਆਂ ਨੂੰ 37,79,842 ਰੁਪਏ ਦੇ ਚੈੱਕ ਵੰਡੇ ਗਏ। ਇਸ ਮੌਕੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਰਜ਼ ਰਾਹਤ ਦੇਣ ਦੇ ਨਾਲ-ਨਾਲ ਸੂਬੇ ਦੇ ਕਰੀਬ 2.85 ਲੱਖ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਵੀ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਹਰਜੀਤ ਸਿੰਘ ਜਾਡਲੀ, ਚੇਅਰਮੈਨ ਗੌਰਵ ਕੁਮਾਰ, ਵਾਈਸ ਚੇਅਰਮੈਨ ਸਤੀਸ਼ ਕੁਮਾਰ, ਪ੍ਰਧਾਨ ਰਜਿੰਦਰ ਛਿੰਦੀ ਹਾਜ਼ਰ ਸਨ।