ਬੰਗਾ: ਇੱਥੋਂ ਦੀ ਮਸੰਦਾਂ ਪੱਟੀ ਦੇ ਵਸਨੀਕ ਸਿਪਾਹੀ ਮਨਦੀਪ ਸਿੰਘ ਵੱਲੋਂ ਪਿੰਡ ਨੌਰਾ ਵਿੱਚ ਫਿਰੌਤੀ ਦੀ ਰਕਮ ਲੈਣ ਆਏ ਕਥਿਤ ਦੋਸ਼ੀ ਨੂੰ ਕਾਬੂ ਕੀਤੇ ਜਾਣ ਦੀ ਇਲਾਕੇ ਵਿੱਚ ਭਰਪੂਰ ਸ਼ਲਾਘਾ ਹੋ ਰਹੀ ਹੈ। ਘਟਨਾ ਵੇਲੇ ਵੱਜੀ ਗੋਲੀ ਦੀ ਪ੍ਰਵਾਹ ਨਾ ਕਰਦਿਆਂ ਸਿਪਾਹੀ ਨੇ ਕਥਿਤ ਦੋਸ਼ੀ ਨੂੰ ਦਬੋਚ ਲਿਆ ਸੀ। ਉਸ ਤੋਂ ਬਾਅਦ ਉਹ ਕਾਫ਼ੀ ਸਮਾਂ ਹਸਪਤਾਲ ’ਚ ਜ਼ੇਰੇ ਇਲਾਜ ਰਿਹਾ। ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਅਗਵਾਈ ਹੇਠ ਵੀ ਸਿਪਾਹੀ ਮਨਦੀਪ ਸਿੰਘ ਨੂੰ ‘ਨੌਜਵਾਨ ਵਰਗ ਦਾ ਮਾਣ’ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦੀ ਅਗਵਾਈ ਹੇਠ ਵੀ ਸਿਪਾਹੀ ਮਨਦੀਪ ਸਿੰਘ ਦਾ ਯਾਦਗਰੀ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ