ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 20 ਅਗਸਤ
ਲੰਪੀ ਸਕਿਨ ਦੀ ਬਿਮਾਰੀ ਨਾਲ ਪੀੜਤ ਜਲੰਧਰ ਦੀ ਇੱਕ ਗਊਸ਼ਾਲਾ ਵਿੱਚ 7 ਗਾਵਾਂ ਦੇ ਮਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਦੇਵੀ ਤਲਾਬ ਮੰਦਰ ਨੇੜੇ ਸਥਿਤ ਗਊਸ਼ਾਲਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਲੰਪੀ ਸਕਿਨ ਨਾਲ ਪੀੜਤ 7 ਗਾਵਾਂ ਦੀ ਮੌਤ ਹੋਣ ਤੋਂ ਬਾਅਦ ਗਊਸ਼ਾਲਾ ਵਿੱਚ ਆਮ ਲੋਕਾਂ ਦਾ ਆਉਣਾ ਬੰਦ ਕਰ ਦਿੱਤਾ ਹੈ। ਜੇਕਰ ਕਿਸੇ ਭਗਤ ਨੇ ਕਿਸੇ ਤਰ੍ਹਾਂ ਦੀ ਸੇਵਾ (ਚਾਰਾ ਅਤੇ ਹੋਰ ਸਾਮਾਨ) ਕਰਨੀ ਹੋਵੇ ਤਾਂ ਉਸ ਦੀ ਸੇਵਾ ਗੇਟ ’ਤੇ ਹੀ ਲੈ ਲਈ ਜਾ ਰਹੀ ਹੈ। ਗਊਸ਼ਾਲਾ ਦੇ ਡਾਕਟਰ ਨੇ ਦੱਸਿਆ ਕਿ ਗਊਸ਼ਾਲਾ ਵਿੱਚ ਸਾਰੀਆਂ ਗਾਵਾਂ ਦੀ ਚੰਗੀ ਤਰ੍ਹਾਂ ਦੇਖ ਭਾਲ ਕੀਤੀ ਜਾ ਰਹੀ ਹੈ। ਜੇ ਕਰ ਕਿਸੇ ਵੀ ਗਾਂ ਵਿੱਚ ਲੰਪੀ ਸਕਿਨ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਬਾਕੀ ਗਾਵਾਂ ਤੋਂ ਅਲੱਗ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਾਵਾਂ ਨੂੰ ਇਸ ਭਿਆਨਕ ਬਿਮਾਰੀ ਨੂੰ ਬਚਾਉਣ ਲਈ ਵੈਕਸੀਨੇਸ਼ਨ ਵੀ ਕੀਤੀ ਜਾ ਰਹੀ ਹੈ।