ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 12 ਜਨਵਰੀ
ਬਾਬਾ ਮੋਨੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਸਾਬਕਾ ਮੁੱਖ ਮੰਤਰੀ ਪੰਜਾਬ ਮਰਹੂਮ ਦਰਬਾਰਾ ਸਿੰਘ ਜੌਹਲ ਤੇ ਮਰਹੂਮ ਗੁਰਮੁਖ ਸਿੰਘ ਜੌਹਲ ਦੇ ਪਰਿਵਾਰ ਵੱਲੋਂ ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਜੌਹਲ ਫਾਰਮ ਘੁੜਕਾ ’ਚ ਇੱਕ ਸਮਾਗਮ ਦੌਰਾਨ 5100 ਲੜਕੀਆਂ ਦੀ ਲੋਹੜੀ ਪਾਈ ਗਈ। ਸੰਸਥਾ ਦੇ ਸਰਪ੍ਰਸਤ ਪਿੰਦੂ ਜੌਹਲ ਯੂਕੇ ਅਤੇ ਸਤਨਾਮ ਸਿੰਘ ਬਾਹੜਾ ਯੂਕੇ ਦੇ ਯਤਨਾਂ ਨਾਲ ਸੰਸਥਾ ਵੱਲੋਂ ਲਗਾਤਾਰ 6 ਦਿਨ ਸਮਾਜਿਕ ਸਮਾਗਮ ਕਰਵਾਏ ਗਏ। ਸਮਾਗਮ ਦੇ ਆਖ਼ਰੀ ਦਿਨ 5100 ਨਵ-ਜੰਮੀਆਂ ਬੱਚੀਆਂ ਦੀ ਲੋਹੜੀ ਪਾਈ ਗਈ। ਨਵ-ਜੰਮੀਆਂ ਬੱਚੀਆਂ ਤੇ ਮਾਪਿਆਂ ਦਾ ਸਮਾਗਮ ’ਚ ਪਹੁੰਚਣ ’ਤੇ ਢੋਲ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਟਰੱਸਟੀ ਮੈਂਬਰ ਗਾਇਕ ਮਨਮੋਹਣ ਵਾਰਿਸ ਅਤੇ ਡੀਐੱਸਪੀ ਸਰਬਜੀਤ ਰਾਏ ਨੇ ਕਿਹਾ ਕਿ ਟਰੱਸਟ ਵੱਲੋਂ ਆਉਣ ਵਾਲੇ ਦਿਨਾਂ ’ਚ ਹੋਰ ਸਮਾਜ ਭਲਾਈ ਦੇ ਕੰਮ ਕੀਤੇ ਜਾਣਗੇ। ਸਮਾਗਮ ਦੌਰਾਨ ਵਾਰਿਸ ਭਰਾਵਾਂ ਤੇ ਹੋਰ ਨਾਮਵਰ ਗਾਇਕਾਂ ਨੇ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਪਰਗਟ ਸਿੰਘ, ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ, ਸਾਬਕਾ ਵਿਧਾਇਕ ਅਵਿਨਾਸ਼ ਚੰਦਰ ਕਲੇਰ, ਅੰਮ੍ਰਿਤ ਭੌਸਲੇ, ਰਾਮ ਸਰੂਪ ਸਰੂਏ, ਤਰਲੋਚਨ ਸਿੰਘ ਜੌਹਲ, ਅਸ਼ਵਨੀ ਕੁਮਾਰ ਐਡਵੋਕੇਟ, ਅਨੂਪ ਕੌਸ਼ਲ ਰਿੰਕੂ, ਮੇਜਰ ਸਿੰਘ, ਸੰਦੀਪ ਭੱਟੀ, ਈਸ਼ਵਰ ਸਿੰਘ ਭੱਟੀ, ਮੋਨੂੰ ਘੁੜਕਾ, ਸੰਨੀ ਹੁੰਦਲ ਅਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ।