ਗੁਰਾਇਆ: ਗੁਰੂ ਨਾਨਕ ਖ਼ਾਲਸਾ ਗਰਲਜ਼ ਬਾਬਾ ਸੰਗ ਢੇਸੀਆਂ ਵਿਖੇ ਐਨ.ਐੱਸ.ਐੱਸ ਵਿਭਾਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ ਬਲਜਿੰਦਰ ਕੌਰ, ਪ੍ਰੋ. ਡਾ. ਰੁਪਿੰਦਰ ਮਾਹਲ ਅਤੇ ਐਨ.ਐੱਸ.ਐੱਸ ਵਾਲੰਟੀਅਰ ਵਿਚਾਰ ਚਰਚਾ ਵਿਚ ਇਕੱਤਰ ਹੋਏ। ਪ੍ਰੋ. ਮਾਹਲ ਨੇ ਇੰਟਰਨੈੱਟ ਰਾਹੀਂ ਹੋਣ ਵਾਲੀ ਧੋਖਾਧੜੀ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਆਨਲਾਈਨ ਧੋਖਾਧੜੀ ਦੇ ਮਾਮਲੇ ਭਾਰਤ ਵਿਚ ਸਭ ਤੋਂ ਜ਼ਿਆਦਾ ਹਨ। ਲੋਕ ਆਸਾਨੀ ਨਾਲ ਦੂਜਿਆਂ ਦੇ ਬਹਿਕਾਵੇ ਵਿਚ ਆ ਕੇ ਆਪਣੇ ਬੈਂਕ ਖਾਤੇ, ਓ.ਟੀ.ਪੀ ਬਾਰੇ ਜਾਣਕਾਰੀ ਲੋਕਾਂ ਨਾਲ ਸਾਂਝੇ ਕਰ ਦਿੰਦੇ ਹਨ, ਜਿਸ ਨਾਲ ਉਹ ਧੋਖਾਧੜੀ ਦਾ ਸ਼ਿਕਾਰ ਹੁੰਦੇ ਹਨ। ਵਿਦਿਆਰਥੀਆਂ ਨੂੰ ਸਾਈਬਰ ਅਪਰਾਧ ਬਾਰੇ ਜਾਣਕਾਰੀ ਦੇਣ ਲਈ ਲਘੂ ਫ਼ਿਲਮ ਵੀ ਦਿਖਾਈ ਗਈ। -ਨਿੱਜੀ ਪੱਤਰ ਪ੍ਰੇਰਕ