ਪੱਤਰ ਪ੍ਰੇਰਕ
ਦਸੂਹਾ, 17 ਮਾਰਚ
ਪੁਲੀਸ ਨੇ ਡੀਐੱਸਪੀ ਮੁਨੀਸ਼ ਸ਼ਰਮਾ ਦੀ ਅਗਵਾਈ ਹੇਠ ਹਾਜ਼ੀਪੁਰ ਚੌਕ ’ਚ ਬੱਸ ਦੀ ਚੈਕਿੰਗ ਦੌਰਾਨ ਇਕ ਵਿਅਕਤੀ ਕੋਲੋਂ 1 ਕਿਲੋ 869 ਗ੍ਰਾਮ ਸੋਨਾ ਅਤੇ 2 ਕਿਲੋਂ 100 ਗਰਾਮ ਚਾਂਦੀ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਕਮਲ ਕਿਸ਼ੋਰ ਉਰਫ ਕਾਲਾ ਵਾਸੀ ਜ਼ਿਲਾ ਕਠੂਆ ਜੰਮੂ ਵਜੋਂ ਹੋਈ ਹੈ। ਡੀਐੱਸਪੀ ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਮਾਮਲੇ ਦੀ ਸੂਚਨਾ ਸੇਲ ਅਤੇ ਕਰ ਵਿਭਾਗ ਨੂੰ ਦੇ ਦਿੱਤੀ ਗਈ ਹੈ।