ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 7 ਜਨਵਰੀ
ਇੱਥੋਂ ਦੀ ਨਗਰ ਕੌਸਲ ਵਲੋਂ ਸ਼ਹਿਰ ਦੇ ਵਿਕਾਸ ਦੇ ਕਈ ਕੰਮ ਕੀਤੇ ਜਾ ਰਹੇ ਹਨ। ਅੱਜ ਵਾਰਡ ਨੰ. 5, ਵਾਰਡ ਨੰ. 2 ਸੱਗਰਾ ਮੁਹੱਲੇ ਅਤੇ ਜਵਾਹਰ ਨਗਰ ਵਿਖੇ ਹਲਕਾ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇ.ਪੀ. ਨੇ 6 ਕਰੋੜ ਦੀ ਲਾਗਤ ਨਾਲ ਆਦਮਪੁਰ ਸ਼ਹਿਰ ਵਿੱਚ ਗਲੀਆ ਦੀ ਉਸਾਰੀ ਦੇ ਕੰਮ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਨਹੀ ਛੱਡੀ ਜਾਵੇਗੀ।
ਇਸ ਮੌਕੇ ਨਗਰ ਕੌਸਲ ਪ੍ਰਧਾਨ ਦਰਸ਼ਨ ਸਿੰਘ ਕਰਵਲ, ਵਾਰਡ ਨੰਬਰ 2 ਦੇ ਕੌਸਲਰ ਸੁਰਿੰਦਰ ਪਾਲ ਸਿੱਧੂ, ਕੌਸਲਰ ਹਰਜਿੰਦਰ ਸਿੰਘ, ਵਰੁਣ ਚੋਡਾ, ਲਖਣ ਬਾਹਰੀ, ਰਕੇਸ਼ ਅਗਰਵਾਲ, ਮੁਕੱਦਰ ਲਾਲ, ਅਜੀਤ ਰਾਮ, ਗਿਆਨ ਸਿੰਘ, ਦੀਪਾ, ਲਾਲ ਸਿੰਘ, ਰਜੇਸ਼ ਕੁਮਾਰ ਰਾਜੂ ਅਤੇ ਹੋਰ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ। ਇਸ ਮੌਕੇ ਕੇਪੀ ਨੇ ਕਿਹਾ ਕਿ ਹਲਕੇ ਵਿਚ ਹਰ ਤਰ੍ਹਾਂ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜੋ ਅਗਾਂਹ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ।