ਕੇਪੀ ਕਰ ਰਹੇ ਨੇ ਕਾਂਗਰਸ ਵਰਕਿੰਗ ਕਮੇਟੀ ਦੇ ਫੈਸਲੇ ਦੀ ਉਡੀਕ

ਕੇਪੀ ਕਰ ਰਹੇ ਨੇ ਕਾਂਗਰਸ ਵਰਕਿੰਗ ਕਮੇਟੀ ਦੇ ਫੈਸਲੇ ਦੀ ਉਡੀਕ

ਪਾਲ ਸਿੰਘ ਨੌਲੀ
ਜਲੰਧਰ, 21 ਜਨਵਰੀ

ਸਿੱਖਿਆ ਮੰਤਰੀ ਪਰਗਟ ਸਿੰਘ ਦੇ ਹਲਕੇ ਵਿੱਚ ਆਜ਼ਾਦ ਤੌਰ ’ਤੇ ਚੋਣ ਲੜਨ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਮਹਿੰਦਰ ਸਿੰਘ ਕੇਪੀ ਭਲ੍ਹਕੇ ਦਿੱਲੀ ’ਚ ਕਾਂਗਰਸ ਵਰਕਿੰਗ ਕਮੇਟੀ ਦੀ ਹੋਣ ਵਾਲੀ ਮੀਟਿੰਗ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ। ਮਹਿੰਦਰ ਸਿੰਘ ਕੇਪੀ ਦੀ ਟਿਕਟ ਆਦਮਪੁਰ ਤੋਂ ਕੱਟੀ ਗਈ ਸੀ। ਉਥੇ ਬਸਪਾ ਦੇ ਸਾਬਕਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਕੋਟਲੀ ਨੂੰ ਕਾਂਗਰਸ ਨੇ ਚੋਣ ਮੈਦਾਨ ’ਚ ਉਤਾਰਿਆ ਹੋਇਆ ਹੈ। ਟਿਕਟ ਕੱਟੇ ਜਾਣ ਤੋਂ ਖਫ਼ਾ ਮਹਿੰਦਰ ਸਿੰਘ ਕੇਪੀ ਨੇ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰਕੇ ਐਲਾਨ ਕਰ ਦਿੱਤਾ ਸੀ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਕੇਪੀ ਦੇ ਬਾਗੀ ਹੋਣ ’ਤੇ ਭਾਜਪਾ ਵੀ ਨਜ਼ਰਾਂ ਟਿਕਾ ਕੇ ਬੈਠੀ ਹੈ ਕਿ ਜੇ ਕਾਂਗਰਸ ਵੱਲੋਂ ਟਿਕਟ ਨਹੀਂ ਮਿਲਦੀ ਤਾਂ ਫਿਰ ਉਨ੍ਹਾਂ ’ਤੇ ਡੋਰੇ ਪਾਏ ਜਾਣ। ਭਾਜਪਾ ਵੱਲੋਂ ਐਲਾਨੇ 34 ਉਮੀਦਵਾਰਾਂ ਦੀ ਸੂਚੀ ਵਿਚ ਜਲੰਧਰ ਛਾਉਣੀ ਤੋਂ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਭਾਜਪਾ ਨੇ ਜਲੰਧਰ ’ਚ ਆਪਣੇ ਪੁਰਾਣੇ ਤਿੰਨ ਉਮੀਦਵਾਰਾਂ ਨੂੰ ਮੁੜ ਤੋਂ ਟਿਕਟਾਂ ਦਿੱਤੀਆਂ ਹਨ। ਮਹਿੰਦਰ ਸਿੰਘ ਕੇਪੀ ਨੂੰ ਮਨਾਉਣ ਲਈ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਉਨ੍ਹਾਂ ਦੇ ਘਰ ਆਏ ਸਨ ਤੇ ਬਾਅਦ ਵਿੱਚ ਕੇਪੀ ਨੂੰ ਨਾਲ ਲੈ ਕੇ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਵੀ ਗਏ ਸਨ ਤਾਂ ਜੋ ਕੇਪੀ ਦੇ ਗੁੱਸੇ ਨੂੰ ਠੰਢਾ ਕੀਤਾ ਜਾ ਸਕੇ। ਆਦਮਪੁਰ ਵਿਧਾਨ ਸਭਾ ਹਲਕੇ ਵਿਚ ਚਰਨਜੀਤ ਸਿੰਘ ਚੰਨੀ ਨੇ ਮਹਿੰਦਰ ਸਿੰਘ ਕੇਪੀ ਨੂੰ ਮਜ਼ਬੂਤ ਕਰਨ ਲਈ 200 ਕਰੋੜ ਤੋਂ ਵੱਧ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਵੀ ਦਿੱਤੀ ਸੀ।

ਕੇਪੀ ਸਮਰਥਕਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਂਡ ਮਹਿੰਦਰ ਸਿੰਘ ਕੇਪੀ ਦੀ ਟਿਕਟ ’ਤੇ ਮੁੜ ਕੇ ਵਿਚਾਰ ਕਰ ਰਹੀ ਹੈ ਤੇ ਉਨ੍ਹਾਂ ਨੂੰ ਪੱਕੀ ਉਮੀਦ ਹੈ ਕਿ ਕੇਪੀ ਨੂੰ ਮੁੜ ਟਿਕਟ ਦਿੱਤੀ ਜਾਵੇਗੀ। ਭਾਵੇਂ ਕੇਪੀ ਸਮਰਥਕ ਫੈਸਲੇ ਨੂੰ ਉਡੀਕ ਰਹੇ ਹਨ ਪਰ ਦੂਜੇ ਪਾਸੇ ਭਾਜਪਾ ਵੀ ਕੇਪੀ ਨੂੰ ਅਪਨਾਉਣ ਲਈ ਤਿਆਰ ਹੈ ਪਰ ਕੇਪੀ ਪਰਿਵਾਰ ਸੰਭਲ ਸੰਭਲ ਕੇ ਪੈਰ ਧਰ ਰਿਹਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All