ਆਦਮਪੁਰ ਦੋਆਬਾ: ਆਦਮਪੁਰ ਵਿੱਚ ਪਿਛਲੇ ਕਈ ਸਾਲਾਂ ਤੋਂ ਨਿਰਮਾਣ ਅਧੀਨ ਪੁਲ ਦੇ ਲਟਕ ਰਹੇ ਕੰਮ ਦਾ ਮੁੱਦਾ ਵਿਧਾਇਕ ਸੁਖਵਿੰਦਰ ਕੋਟਲੀ ਨੇ ਵਿਧਾਨ ਸਭਾ ਅੰਦਰ ਚੁੱਕਿਆ, ਜਿਸ ’ਤੇ ਆਦਮਪੁਰ ਵਾਸੀਆਂ ਨੇ ਕੋਟਲੀ ਦਾ ਧੰਨਵਾਦ ਕੀਤਾ ਹੈ। ਆਪਣੀ ਮੰਗ ਰੱਖਦਿਆਂ ਕੋਟਲੀ ਨੇ ਕਿਹਾ ਕਿ ਆਦਮਪੁਰ ਸ਼ਹਿਰ ਵਿਚਕਾਰ ਲੰਮੇਂ ਸਮੇਂ ਤੋਂ ਬਣ ਰਹੇ ਪੁਲ ਦਾ ਕੰਮ ਲਟਕ ਜਾਣ ਕਾਰਨ ਜਿੱਥੇ ਸ਼ਹਿਰ ਤੇ ਇਲਾਕਾ ਵਾਸੀ ਲੰਮੇ ਸਮੇਂ ਤੋਂ ਸੰਤਾਪ ਭੋਗ ਰਹੇ ਹਨ, ਉੱਥੇ ਇਹ ਰਾਸਤਾ ਹਿਮਾਚਲ ਸਥਿਤ ਕਈ ਧਾਰਮਿਕ ਸਥਾਨਾਂ ਅਤੇ ਜੰਮੂ ਕਸ਼ਮੀਰ ਮਾਰਗ ਨਾਲ ਜੁੜਦਾ ਹੋਣ ਕਾਰਨ ਰਾਹਗੀਰ ਵੀ ਡਾਢੇ ਪ੍ਰੇਸ਼ਾਨ ਹਨ। ਉਨ੍ਹਾਂ ਸਰਕਾਰ ਤੋਂ ਜਲਦ ਤੋਂ ਜਲਦ ਇਸ ਦੇ ਹੱਲ ਦੀ ਮੰਗ ਕੀਤੀ। -ਪੱਤਰ ਪ੍ਰੇਰਕ