ਪਾਲ ਸਿੰਘ ਨੌਲੀ
ਜਲੰਧਰ, 29 ਦਸੰਬਰ
ਇੱਥੇ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਘਰ ਅੱਗੇ ਗੈਸਟ ਫੈਕਲਟੀ ਸਹਾਇਕ ਪ੍ਰੋਫੋਰਸਾਂ ਨੇ ਰੈਲੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਨੇ ਸ਼ਮੂਲੀਅਤ ਕਰਨੀ ਸੀ ਪਰ ਉਹ ਨਹੀਂ ਆਏ । ਵੱਖ-ਵੱਖ ਜਿਲ੍ਹਿਆਂ ਤੋ ਉਗਰਾਹਾਂ ਯੂਨੀਅਨ ਦੇ ਆਗੂ ਪਹੁੰਚੇ।ਇਸ ਮੌਕੇ ਉਗਰਾਹਾਂ ਜੱਥੇਬੰਦੀ ਨੇ ਗੈਸਟ ਫੈਕਲਟੀ ਸਹਾਇਕ ਪ੍ਰੋਫੋਰਸਾਂ ਦੀ ਜਿੱਤ ਤੱਕ ਉਨ੍ਹਾਂ ਦਾ ਹਰ ਪੱਖੋਂ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਗੈਸਟ ਫੈਕਲਟੀ ਐਸੋਸੀਏਸ਼ਨ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਨੌਕਰੀਆਂ ਸੁਰੱਖਿਅਤ ਰਹਿਣ ਦਾ ਲਿਖਤੀ ਭਰੋਸਾ ਨਹੀਂ ਕਰਦੀ ਉਦੋ ਤੱਕ ਧਰਨੇ ਤੇ ਪ੍ਰਦਰਸ਼ਨ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ।
ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਉਚੇਰੀ ਸਿੱਖਿਆਂ ਵਿਭਾਗ ਦੀਆਂ ਗੈਸਟ-ਫੈਕਲਟੀ/ਪਾਰਟ -ਟਾਇਮ/ ਕੰਟਰੈਕਟ ਉੱਤੇ ਸਰਕਾਰੀ ਕਾਲਜਾਂ ਵਿੱਚ ਪਿਛਲੇ 15-20 ਸਾਲਾਂ ਤੋਂ ਕੰਮ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੱਚੇ ਪ੍ਰੋਫੈਸਰਾਂ ਵਿਰੁੱਧ ਅਪਣਾਈਆਂ ਮਾਰੂ ਨੀਤੀਆਂ ਕਾਰਨ ਪੂਰੇ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪਿੱਛਲੇ 57 ਦਿਨਾਂ ਤੋਂ ਧਰਨੇ ਪ੍ਰਦਰਸ਼ਨ ਜਾਰੀ ਹਨ । ਪਿਛਲੇ 10 ਦਿਨਾਂ ਤੋਂ ਦਿਨ ਰਾਤ ਜਲੰਧਰ ਵਿਖੇ ਉੱਚੇਰੀ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੋਹ ਦੀ ਠੰਢ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਪ੍ਰਧਾਨ ਸਾਹਕੋਟ ਉਗਰਾਹਾਂ ਯੂਨੀਅਨ ਤੋਂ ਗੁਰਚਰਨ ਸਿੰਘ ਚਾਹਲ,ਜਿਲ੍ਹਾ ਸਕੱਤਰ ਕਿਰਤੀ ਕਿਸਾਨ ਯੂਨੀਅਨ ਮੱਖਣ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਹਰਮੇਸ਼ ਮਾਲੜੀ, ਗੁਰਵਿੰਦਰ ਸਿੰਘ ਆਦਿ ਜੱਥੇਬੰਦੀਆਂ ਨੇ ਆਪਣੇ ਵਿਚਾਰ ਰੱਖੇ ਅਤੇ ਇਸ ਮੌਕੇ ਪ੍ਰੋਫੈਸਰ ਹੁਕਮ ਚੰਦ ਪਟਿਆਲਾ, ਪ੍ਰੋ ਜੋਗਾ ਸਿੰਘ, ਪ੍ਰੋ ਗੁਲਸ਼ਨ ਸੰਗਰੂਰ,ਪ੍ਰੋ ਅਕਬਾਲ ਸਿੰਘ ਤਲਵਾੜਾ,ਪ੍ਰੋ ਸੁਖਚੈਨ ਸਿੰਘ ਮਲੇਰਕੋਟਲਾ, ਪੰਜਾਬ ਦੇ ਵੱਖ ਵੱਖ ਕਾਲਜਾਂ ਤੋਂ ਸ਼ਮੂਲੀਅਤ ਕੀਤੀ।