ਗੁਰਦੇਵ ਸਿੰਘ ਗਹੂੰਣ
ਬਲਾਚੌਰ, 15 ਮਾਰਚ
ਬਲਾਚੌਰ ਬਲਾਕ ਦੇ ਪਿੰਡ ਟਕਾਰਲਾ ਦਾ ਕਾਫੀ ਪੁਰਾਣਾ ਖੂਹ, ਜੋ ਕਿ ਬੀਤੇ ਦਿਨ ਹੇਠਾਂ ਨੂੰ ਧੱਸਣ ਲੱਗ ਪਿਆ ਸੀ ਅਤੇ ਇਸ ਖੂਹ ਦੇ ਧੱਸਣ ਨਾਲ ਲਾਗਲੇ ਘਰਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਸੀ। ਇਸ ਸਬੰਧੀ ਪਿੰਡ ਟਕਾਰਲਾ ਵਾਸੀਆਂ ਵੱਲੋਂ ਸ਼ਿਕਾਇਤ ਉਪਰੰਤ ਬਲਾਚੌਰ ਹਲਕੇ ਦੀ ਵਿਧਾਇਕ ਸੰਤੋਸ਼ ਕਟਾਰੀਆ ਨੇ ਉਸੇ ਸਮੇਂ ਤਹਿਸੀਲਦਾਰ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਟਕਾਰਲਾ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਧੱਸ ਰਹੇ ਖੂਹ ਨੂੰ ਪੂਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਸ੍ਰੀਮਤੀ ਕਟਾਰੀਆ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਦਰਵਾਜ਼ੇ 24 ਘੰਟੇ ਖੁੱਲ੍ਹੇ ਹਨ ਅਤੇ ਉਹ ਕਿਸੇ ਵੀ ਸਮੇਂ ਆਪਣੀ ਕੋਈ ਵੀ ਸਮੱਸਿਆ ਨੂੰ ਲੈ ਕੇ ਉਨ੍ਹਾਂ ਕੋਲ ਆ ਸਕਦੇ ਹਨ।