ਕਪੂਰਥਲਾ, 26 ਮਈ
ਅੱਜ ਕਪੂਰਥਲਾ ਜ਼ਿਲ੍ਹੇ ਵਿੱਚ ਪੈਂਦੀ ਰੇਲ ਕੋਚ ਫੈਕਟਰੀ ਨਜ਼ਦੀਕ ਝੌਂਪੜ ਪੱਟੀ ਨੂੰ ਲੱਗੀ ਅੱਗ ਕਾਰਨ 250 ਦੇ ਕਰੀਬ ਝੌਂਪੜੀਆਂ ਸੜ ਗਈਆਂ। ਇਸ ਦੇ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਸੈਂਕੜੇ ਲੋਕ ਬੇਘਰ ਹੋ ਗਏ। ਅੱਗ ਬਝਾਉਣ ਵਿੱਚ ਲੱਗੇ ਕਾਮਿਆਂ ਨੂੰ ਦੋ ਘੰਟੇ ਲੱਗ ਗਏ ਪਰ ਆਖ਼ਰੀ ਖ਼ਬਰਾਂ ਤੱਕ ਕਿਸੇ ਪ੍ਰਕਾਰ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਸੀ। ਪ੍ਰਸ਼ਾਸਨ ਨੇ ਪ੍ਰਭਾਵਿਤ ਲੋਕਾਂ ਦੇ ਲਈ ਖਾਣੇ ਦਾ ਪ੍ਰਬੰਧ ਕੀਤਾ ਹੈ। ਡਿਪਟੀ ਕਮਿਸ਼ਨਰ ਦੀਪਤੀ ਉਪਲ ਅਨੁਸਾਰ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਪਤਾ ਨਹੀਂ ਲਗ ਸਕਿਆ। ਜ਼ਿਕਰਯੋਗ ਹੈ ਕਿ ਰੇਲ ਕੋਚ ਫੈਕਟਰੀ ਨਜ਼ਦੀਕ ਸੁਲਤਾਨਪੁਰ ਕਪੂਰਥਲਾ ਰੋਡ ਉੱਤੇ 500 ਝੌਂਪੜੀਆਂ ਹਨ। -ਪੀਟੀਆਈ