ਸੁਰਜੀਤ ਮਜਾਰੀ
ਬੰਗਾ, 28 ਜੂਨ
ਤਹਿਸੀਲ ਕੰਪਲੈਕਸ ਦੇ ਕਾਨੂੰਗੋ ਤੇ ਪਟਵਾਰੀਆਂ ਨੇ ਸਾਂਝੇ ਤੌਰ ’ਤੇ ਫ਼ੈਸਲੇ ਮੁਤਾਬਿਕ ਸੋਮਵਾਰ ਤੋਂ ਦੋ ਦਿਨ ਦੀ ਸਮੂਹਿਕ ਛੁੱਟੀ ਲੈ ਲਈ ਹੈ।ਮਾਮਲੇ ਦੀ ਜਾਣਕਾਰੀ ਦਿੰਦਿਆਂ ਕਾਨੂੰਗੋ ਮਨਜੀਤ ਰਾਏ ਨੇ ਦੱਸਿਆ ਕਿ ਸਥਾਨਕ ਨਾਇਬ ਤਹਿਸਲੀਦਾਰ ਵਲੋਂ ਉਨ੍ਹਾਂ ਨੂੰ ਮੰਦੀ ਸ਼ਬਦਾਬਲੀ ਬੋਲੀ ਗਈ ਅਤੇ ਦੁਰਵਿਵਹਾਰ ਕੀਤਾ ਹੈ। ਪਟਵਾਰ ਤੇ ਕਾਨੂੰਗੋਆਂ ਦੇ ਨਾਲ ਨਾਲ ਨਵਾਂ ਸ਼ਹਿਰ ਅਤੇ ਬਲਾਚੌਰ ਦੀਆਂ ਤਹਿਸੀਲਾਂ ’ਚ ਵੀ ਸਮੂਹ ਪਟਵਾਰੀਆਂ ਅਤੇ ਕਾਨੂੰਗੋ ਵਲੋਂ ਉਕਤ ਮਾਮਲੇ ਨੂੰ ਲੈ ਕੇ ਦੋ ਦਿਨਾਂ ਛੁੱਟੀ ਲੈ ਲਈ ਹੈ।ਇਸ ਮੌਕੇ ਰਾਮ ਲੁਭਾਇਆ, ਲਲਿਤਾ ਯਾਦਵ, ਕਸ਼ਮੀਰ ਸਿੰਘ, ਸੋਮ ਨਾਥ, ਰਵੀ ਕੁਮਾਰ, ਮਾਨਵਦੀਪ ਸਿੰਘ ਆਦਿ ਵੀ ਸ਼ਾਮਲ ਸਨ।