ਮੁਕੇਰੀਆਂ: ਸ਼ਾਹ ਨਹਿਰ ਦੇ ਜੂਨੀਅਰ ਇੰਜਨੀਅਰ ਤੋਂ ਸੱਖਣੇ ਉੱਪ ਮੰਡਲ ਮੁਕੇਰੀਆਂ ਨੂੰ ਕਰੀਬ 3 ਸਾਲ ਬਾਅਦ ਇੱਕ ਜੂਨੀਅਰ ਇੰਜਨੀਅਰ (ਜੇਈ) ਮਿਲ ਗਿਆ ਹੈ। ਬੀਤੇ ਦਿਨ ਉੱਪ ਮੰਡਲ ਦੇ ਜੇਈ ਵਜੋਂ ਜਰਨੈਲ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਐੱਸਡੀਓ ਸੱਤਪਾਲ ਸਿੰਘ, ਸ਼ਾਹ ਨਹਿਰ ਯੂਬੀਡੀਸੀ ਮੁਲਾਜ਼ਮ ਦਲ ਦੇ ਪ੍ਰਧਾਨ ਜਸਪਾਲ ਸਿੰਘ, ਜਨਰਲ ਸਕੱਤਰ ਨਿਰਮਲ ਸਿੰਘ ਸਮੇਤ ਸਮੂਹ ਸਟਾਫ ਉਨ੍ਹਾਂ ਦਾ ਸਵਾਗਤ ਕੀਤਾ। ਐੱਸਡੀਓ ਸੱਤਪਾਲ ਸਿੰਘ ਨੇ ਕਿਹਾ ਕਿ ਉੱਪ ਮੰਡਲ ਵਿਖੇ ਕੋਈ ਵੀ ਜੂਨੀਅਰ ਇੰਜਨੀਅਰ ਨਾ ਹੋਣ ਕਾਰਨ ਦਫ਼ਤਰੀ ਕੰਮਕਾਜ ਸਮੇਤ ਫੀਲਡ ਦਾ ਕਾਰਜ ਵੀ ਉਨ੍ਹਾਂ ਨੂੰ ਹੀ ਦੇਖਣਾ ਪੈਂਦਾ ਸੀ ਪਰ ਜਰਨੈਲ ਸਿੰਘ ਦੇ ਜੂਨੀਅਰ ਇੰਜੀਨੀਅਰ ਵਜੋਂ ਇੱਥੇ ਤਾਇਨਾਤੀ ਨਾਲ ਮੁਲਾਜ਼ਮਾਂ ਦੇ ਮਸਲੇ ਹੱਲ ਹੋ ਜਾਣਗੇ। ਇਸ ਮੌਕੇ ਜੇਈ ਜਰਨੈਲ ਸਿੰਘ ਨੇ ਕਿਹਾ ਕਿ ਕੋਈ ਵੀ ਮੁਲਾਜ਼ਮ ਜਾਂ ਕਿਸਾਨ ਕਿਸੇ ਵੇਲੇ ਵੀ ਉਨ੍ਹਾਂ ਨੂੰ ਬੇਝਿਜਕ ਮਿਲ ਸਕਦਾ ਹੈ। -ਪੱਤਰ ਪ੍ਰੇਰਕ