ਪੱਤਰ ਪ੍ਰੇਰਕ
ਦਸੂਹਾ, 30 ਸਤੰਬਰ
ਇਥੋ ਦੇ ਤਲਵਾੜ ਪਰਿਵਾਰ ਦੀ ਧੀ ਜਪਨ ਕੌਰ ਨੇ ਨਿਊਜ਼ੀਲੈਂਡ ਦੇ ਵੈਸਟਲੇਕ ਗਰਲਜ਼ ਹਾਈ ਸਕੂਲ ਦੀ ਬੋਰਡ ਮੈਂਬਰ ਨਿਯੁਕਤ ਹੋ ਕੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਸਿਰ ਕੌਮਾਂਤਰੀ ਪੱਧਰ ’ਤੇ ਉੱਚਾ ਕੀਤਾ ਹੈ। ਉਹ ਹੁਣ ਸਕੂਲ ਬੋਰਡ ਆਫ ਟਰੱਸਟੀਜ਼ ’ਚ 2200 ਵਿਦਿਆਰਥੀਆਂ ਦੀ ਨੁਮਾਇੰਦਗੀ ਕਰੇਗੀ। ਜਪਨ ਕੌਰ ਨਿਊਜ਼ੀਲੈਂਡ ਦੇ ਨੋਰਥ ਸ਼ੋਰ ਇਲਾਕੇ ਦੇ ਇਕਲੌਤੇ ਪੰਜਾਬੀ ਜਸਟਿਸ ਆਫ ਪੀਸ (ਜੇਪੀ) ਕਰਮਜੀਤ ਸਿੰਘ ਤਲਵਾੜ ਦੀ ਧੀ ਹੈ।