ਪਾਲ ਸਿੰਘ ਨੌਲੀ
ਜਲੰਧਰ, 15 ਸਤੰਬਰ
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਲਾਇਲਪੁਰ ਖਾਲਸਾ ਕਾਲਜ ਵਿੱਚ ਸੁੂਬਾਈ ਸੱਦੇ ਤਹਿਤ ਪ੍ਰਦਰਸ਼ਨ ਕਰਨ ਉਪਰੰਤ ਏਡੀਸੀ ਹਰਦੀਪ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਰਜੀਤ ਕੌਰ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਸਾਮਰਾਜ ਖ਼ਿਲਾਫ਼ ਵੱਡੀ ਲੜਾਈ ਦਾ ਪ੍ਰਤੀਕ ਹੈ ਉਸ ਨੂੰ ਸਰਕਾਰਾਂ ਵੱਲੋ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਇਤਿਹਾਸਕ ਛੇੜ-ਛਾੜ ਕੀਤੀ ਗਈ ਹੈ ਜੋ ਕਿ ਨੌਜਵਾਨਾ ਵਿਦਿਆਰਥੀਆਂ ਨੂੰ ਕਦੇ ਵੀ ਮਨਜ਼ੂਰ ਨਹੀ ਹੋਵੇਗੀ। ਇਸ ਮੌਕੇ ਉਨਾ ਮੰਗ ਕੀਤੀ ਕਿ ਜੱਲ੍ਹਿਆਂਵਾਲਾ ਬਾਗ ਦੀ ਅਸਲੀ ਦਿੱਖ ਨੂੰ ਬਹਾਲ ਕੀਤਾ ਜਾਵੇ।
ਇਸ ਮੌਕੇ ਜ਼ਿਲ੍ਹਾ ਸਕੱਤਰ ਰਮਨਦੀਪ ਕੌਰ,ਸੋਨੀਆ, ਮਨੀਸ਼, ਪੂਜਾ, ਬਬੀਤਾ, ਅਲੀਸ਼ਾ, ਕਿਰਨ ਸਤਨਾਮ, ਜਸਕਰਨ, ਕੋਮਲ ਹਾਜ਼ਰ ਸਨ।