ਪਾਲ ਸਿੰਘ ਨੌਲੀ
ਜਲੰਧਰ, 16 ਸਤੰਬਰ
ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇਪੀਐੱਮਓ) ਦੀ ਇਥੇ ਦੇਸ਼ ਭਗਤ ਯਾਦਗਾਰ ਹਾਲ ਵਿਚ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਪੱਧਰੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਦਾ 27 ਸਤੰਬਰ ਦਾ ਭਾਰਤ ਬੰਦ ਦਾ ਸੱਦਾ ਲਾਮਿਸਾਲ ਕਾਮਯਾਬ ਕੀਤਾ ਜਾਵੇਗਾ। ਇਸ ਮੌਕੇ ਮੰਚ ’ਤੇ ਸਾਥੀ ਮੰਗਤ ਰਾਮ ਪਾਸਲਾ, ਪਰਗਟ ਸਿੰਘ ਜਾਮਾਰਾਏ, ਵਿਜੈ ਮਿਸ਼ਰਾ, ਪਰਮਜੀਤ ਰੰਧਾਵਾ, ਡਾ. ਕਰਮਜੀਤ ਸਿੰਘ, ਡਾ. ਰਘਬੀਰ ਕੌਰ, ਸਤੀਸ਼ ਰਾਣਾ, ਤਰਸੇਮ ਕਾਦੀਆਂ, ਕੁਲਦੀਪ ਸਿੰਘ ਖੰਨਾ ਅਤੇ ਮਨਜਿੰਦਰ ਸਿੰਘ ਢੇਸੀ ਵੀ ਮੌਜੂਦ ਸਨ।
ਮੀਟਿੰਗ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਰਾਹੀਂ ਨਿਰਣਾ ਲਿਆ ਗਿਆ ਕਿ ਸਿੰਘੂ, ਟੀਕਰੀ ਤੇ ਹੋਰਨਾਂ ਸੰਘਰਸ਼ੀ ਮੋਰਚਿਆਂ ਵਿਚ ਮਿਹਨਤਕਸ਼ਾਂ ਦੇ ਜਥੇ ਭੇਜੇ ਜਾਣਗੇ।
ਮੀਟਿੰਗ ਨੂੰ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਅਤੇ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।