ਪੱਤਰ ਪ੍ਰੇਰਕ
ਫਿਲੌਰ, 31 ਅਕਤੂਬਰ
ਪਰਾਲੀ ਸਾੜਨ ਨੇ ਅੱਜ ਤੇਜ਼ੀ ਫੜਦੇ ਹੋਏ ਵਾਤਾਵਰਣ ਪਲੀਤ ਕਰਕੇ ਰੱਖ ਦਿੱਤਾ ਹੈ। ਅੱਗ ਲਾਉਣ ਦਾ ਸਿਲਸਿਲਾ ਵਧ ਰਿਹਾ ਹੈ। ਝੋਨੇ ਦੀ ਕਟਾਈ ਦੇ ਆਰੰਭਲੇ ਦਿਨਾਂ ਦੌਰਾਨ ਅੱਗ ਲਾਉਣ ਤੋਂ ਬਚਾਅ ਹੀ ਰਿਹਾ ਪਰ ਹੁਣ ਅੱਗ ਲਾਉਣ ਨਾਲ ਅਸਮਾਨ ਧੂੰਏ ਰੰਗਾ ਹੋ ਗਿਆ। ਲੰਬੇ ਸਮੇਂ ਤੋਂ ਬਾਅਦ ਇਸ ਵਾਰ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਆਏ ਹੋਏ ਹਨ, ਜਿਹੜੇ ਇਸ ਤੋਂ ਤੰਗੀ ਮਹਿਸੂਸ ਕਰ ਰਹੇ ਹਨ। ਦੂਜੇ ਪਾਸੇ ਬੀਮਾਰ ਅਤੇ ਦਮੇ ਦੇ ਮਰੀਜ਼ਾਂ ਨੂੰ ਵੀ ਖਾਸੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਕਰੀਬ ਵੀਂਹ ਥਾਵਾਂ ’ਤੇ ਅੱਗ ਲਾਉਣ ਸਬੰਧੀ ਕਾਰਵਾਈ ਕਰਨ ਲਈ ਐੱਸਡੀਐੱਮ ਦਫ਼ਤਰ ਨੂੰ ਰਿਪੋਰਟ ਭੇਜੀ ਜਾ ਰਹੀ ਹੈ।