ਨਿੱਜੀ ਪੱਤਰ ਪ੍ਰੇਰਕ
ਜਲੰਧਰ, 29 ਅਕਤੂਬਰ
ਤੰਬਾਕੂ ਕਾਰੋਬਾਰੀ ਦੇ ਵਪਾਰਕ ਅਦਾਰਿਆਂ ’ਤੇ ਆਮਦਨ ਕਰ ਵਿਭਾਗ ਨੇ ਛਾਪੇ ਮਾਰੇ। ਤੰਬਾਕੂ ਦਾ ਕੰਮ ਕਰਨ ਵਾਲੇ ਚੰਦਰ ਸ਼ੇਖਰ ਮਰਵਾਹਾ ਦੇ ਨਕੋਦਰ, ਕਪੂਰਥਲਾ, ਫਗਵਾੜਾ ਤੇ ਜਲੰਧਰ ਦੇ ਨਾਲ-ਨਾਲ ਲੁਧਿਆਣਾ ਤੇ ਪਟਿਆਲਾ ਜ਼ਿਲ੍ਹਿਆਂ ਵਿਚਲੇ ਵਪਾਰਕ ਅਦਾਰਿਆਂ ’ਤੇ ਵੀ ਵਿਭਾਗ ਨੇ ਛਾਪੇ ਮਾਰੇ। ਵਿਭਾਗ ਦੇ ਕਮਿਸ਼ਨਰ ਦਿਗਵਿਜੇ ਸਿੰਘ ਇਸ ਸਾਰੀ ਕਾਰਵਾਈ ਦੀ ਅਗਵਾਈ ਕੀਤੀ। ਸੂਤਰਾਂ ਅਨੁਸਾਰ ਤੰਬਾਕੂ ਦੇ ਕਾਰੋਬਾਰੀ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਪ੍ਰਾਪਰਟੀ ਬਣਾਈ ਗਈ ਸੀ, ਇਸੇ ਕਾਰਨ ਉਹ ਵਿਭਾਗ ਦੀਆਂ ਨਜ਼ਰਾਂ ਵਿਚ ਆ ਗਏ। ਵਿਭਾਗ ਵੱਲੋਂ ਅਜੇ ਇਹ ਅੰਕੜੇ ਨਹੀਂ ਦੱਸੇ ਗਏ ਕਿ ਛਾਪਿਆਂ ਦੌਰਾਨ ਕਿੰਨੀ ਜਾਇਦਾਦ ਦਾ ਖੁਲਾਸਾ ਹੋਇਆ ਹੈ।