ਪੱਤਰ ਪ੍ਰੇਰਕ
ਦਸੂਹਾ, 16 ਅਕਤੂਬਰ
ਇਥੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਵੱਲੋਂ ਸਿਵਲ ਹਸਪਤਾਲ ਦਸੂਹਾ ਵਿੱਚ 25 ਲੱਖ ਰੁਪਏ ਦੀ ਨਵੀਂ ਉਸਾਰੀ ਓਪੀਡੀ ਦਾ ਉਦਘਾਟਨ ਕੀਤਾ ਗਿਆ। ਸੀਨੀਅਰ ਮੈਡੀਕਲ ਅਫਸਰ ਡਾ. ਦਵਿੰਦਰ ਪੁਰੀ ਦੀ ਅਗਵਾਈ ਹੇਠ ਕਰਵਾਏ ਉਦਘਾਟਨੀ ਸਮਾਰੋਹ ’ਚ ਸਿਹਤ ਵਿਭਾਗ ਪੰਜਾਬ ਦੇ ਡਾਇਰੈਕਟਰ ਰਣਜੀਤ ਸਿੰਘ ਘੋਤਰਾ, ਸਿਵਲ ਸਰਜਨ ਡਾ. ਪ੍ਰੀਤ ਮਹਿੰਦਰ ਸਿੰਘ, ਐਸਐਮੳ ਡਾ. ਹਰਜੀਤ ਸਿੰਘ, ਅਪਥਾਲਮਿਕ ਅਫਸਰ ਡਾ. ਰਾਜਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਸਨ । ਵਿਧਾਇਕ ਘੁੰਮਣ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ’ਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ’ਆਪ’ ਦੀ ਸੂਬਾ ਸਰਕਾਰ ਵੱਲੋਂ ਆਪਣੇ ਵਾਅਦੇ ਮੁਤਾਬਕ ਸਿਹਤ ਸਹੂਲਤਾਂ ’ਚ ਪੜਾਅਵਾਰ ਵਾਧਾ ਕੀਤਾ ਜਾ ਰਿਹਾ ਹੈ । ਮਗਰੋਂ ਘੁੰਮਣ ਨੇ ਹਸਪਤਾਲ ’ਚ ਦਾਖ਼ਲ ਮਰੀਜ਼ਾਂ ਦਾ ਹਾਲ-ਚਾਲ ਪੁੱੱਛਿਆ ਤੇ ਸਿਹਤ ਸੁਧਾਰਾਂ ਪ੍ਰਤੀ ਸੁਝਾਅ ਵੀ ਲਏ। ਇਸ ਮੌਕੇ ਸੋਨੂੰ ਖਾਲਸਾ, ਰਾਕੇਸ਼ ਬੱਸੀ, ਸੰਤੋਖ ਤੋਖੀ (ਸਾਰੇ ਕੋਂਸਲਰ), ਬਿੰਦੂ ਘੁੰਮਣ, ਕੇ.ਪੀ ਸੰਧੂ, ਵੈਦ ਵਿਵੇਕ ਗੁਪਤਾ, ਹਰਵਿੰਦਰ ਸਿੰਘ ਕਾਹਲੋਂ ਆਦਿ ਮੌਜੂਦ ਸਨ।