ਹੁਸ਼ਿਆਰਪੁਰ: ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ 66 ਕੇਵੀ ਸਬ ਸਟੇਸ਼ਨ ਅੱਤੋਵਾਲ ਤੋਂ ਨਵੇਂ 11 ਕੇਵੀ ਫ਼ੀਡਰ ਕਾਹਰੀ-ਸਾਹਰੀ ਦਾ ਅੱਜ ਉਦਘਾਟਨ ਕੀਤਾ। ਇਹ ਫੀਡਰ 66 ਕੇਵੀ ਮਰਨਾਈਆਂ ਖੁਰਦ ਸਬ ਸਟੇਸ਼ਨ ਤੋਂ ਚੱਲਦੇ 11 ਕੇਵੀ ਫ਼ੀਡਰ ਅੱਤੋਵਾਲ ਨੂੰ ਦੋਫਾੜ ਕਰਕੇ ਬਣਾਇਆ ਗਿਆ ਹੈ। ਇਸ ਫੀਡਰ ਦੇ ਚਾਲੂ ਹੋਣ ਨਾਲ ਇਸ ਇਲਾਕੇ ਦੇ ਅੱਤੋਵਾਲ, ਕਾਹਰੀ, ਸਾਹਰੀ, ਕੁਰਾਗਣਾਂ, ਬਸੀ ਦੌਲਤ ਖਾਂ, ਮਰਨਾਈਆਂ, ਪੂੰਗੇ ਆਦਿ ਪਿੰਡਾਂ ਨੂੰ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਫੀਡਰ ਨੂੰ ਚਾਲੂ ਕਰਨ ’ਤੇ 31 ਲੱਖ ਰੁਪਏ ਦੀ ਲਾਗਤ ਆਈ ਹੈ। -ਪੱਤਰ ਪ੍ਰੇਰਕ