ਸ਼ਾਹਕੋਟ: ਇੱਥੋਂ ਦੇ ਕਮਿਊਨਿਟੀ ਹੈਲਥ ਸੈਂਟਰ ਵਿਚ ਲਗਾਈ ਗਈ ਆਧੁਨਿਕ ਆਟੋਮੈਟਿਕ ਐਕਸਰੇਅ ਮਸ਼ੀਨ ਦਾ ਉਦਘਾਟਨ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਐੱਸਐੱਮਓ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਕਿਹਾ ਕਿ 12 ਲੱਖ ਰੁਪਏ ਦੀ ਲਾਗਤ ਨਾਲ ਲੱਗੀ ਆਟੋਮੈਟਿਕ ਐਕਸਰੇਅ ਮਸ਼ੀਨ ਨਾਲ ਸਾਰਾ ਐਕਸਰੇ ਵਿਭਾਗ ਆਧੁਨਿਕ ਤਕਨੀਕ ਨਾਲ ਲੈਸ ਹੋ ਗਿਆ ਹੈ। ਰੇਡਿਓਗ੍ਰਾਫਰ ਵਿਸ਼ਾਲ ਮਸ਼ੀਹ ਨੇ ਦੱਸਿਆ ਕਿ ਇਸ ਮਸ਼ੀਨ ਨਾਲ ਮਰੀਜ਼ ਦੀ ਰੀੜ੍ਹ ਦੀ ਹੱਡੀ ਅਤੇ ਪੇਟ ਦੇ ਕੁਝ ਹਿੱਸਿਆਂ ਦਾ ਵੀ ਸਾਫ ਐਕਸਰੇ ਲਿਆ ਜਾ ਸਕਦਾ ਹੈ। ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ, ਕਾਂਗਰਸ਼ ਦੇ ਸ਼ਹਿਰੀ ਪ੍ਰਧਾਨ ਪਰਵੀਨ ਗਰੋਵਰ, ਕਮਲ ਨਾਹਰ, ਬਿਕਰਮਜੀਤ ਸਿੰਘ ਬਜਾਜ, ਡਾ. ਰੋਸ਼ਨ ਲਾਲ, ਬੀਈਈ ਚੰਦਨ ਮਿਸ਼ਰਾ ਹਾਜ਼ਰ ਸਨ। -ਪੱਤਰ ਪ੍ਰੇਰਕ