ਸਰਬਜੀਤ ਗਿੱਲ
ਫਿਲੌਰ, 28 ਜਨਵਰੀ
ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਐਡਵੋਕੇਟ ਅਜੈ ਫਿਲੌਰ ਦੇ ਚੋਣ ਦਫ਼ਤਰ ਦਾ ਅੱਜ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਦੇ ਸਿਟੇ ਵਜੋਂ ਸਿਰਫ ਕਿਸਾਨਾਂ ਦੀਆਂ ਜ਼ਮੀਨਾਂ ਨਹੀ ਬਚੀਆਂ ਸਗੋਂ ਮਜ਼ਦੂਰਾਂ ਦੇ ਖ਼ਿਲਾਫ਼ ਬਣੇ ਕਾਨੂੰਨ ਨੂੰ ਵੀ ਨੱਥ ਪਾਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਕੈਦਾਂ ਭੁਗਤ ਚੁੱਕੇ ਵਿਅਕਤੀਆਂ ਨੂੰ ਵੀ ਛੱਡਣ ਲਈ ਤਿਆਰ ਨਹੀਂ ਹੈ। ਆਮ ਆਦਮੀ ਦੀ ਪਾਰਟੀ ਕਹਾਉਣ ਵਾਲੀ ਪਾਰਟੀ ਨੇ ਕਰੋੜਾਂ ਰੁਪਏ ਇਕੱਠੇ ਕਰ ਲਏ ਹਨ। ਅੱਜ ਇਥੇ ਆਏ ਕੇਜਰੀਵਾਲ ਨੂੰ ਮੰਗ ਪੱਤਰ ਦੇਣ ਗਏ ਕਿਸਾਨ ਆਗੂਆਂ ਨੂੰ ਨਕਲੀ ਕਿਸਾਨ ਦੱਸਣ ਦੀ ਸੰਧੂ ਨੇ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਯੂਨੀਅਨ ਦੋਆਬਾ ਦੇ ਜਸਬੀਰ ਸਿੰਘ ਸਹੋਤਾ, ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਕਮਲਜੀਤ ਸਿੰਘ ਗੰਨਾ ਪਿੰਡ ਤੇ ਤੀਰਥ ਸਿੰਘ, ਇੰਡੀਅਨ ਫਾਰਮਰਜ ਐਸੋਸੀਅਸ਼ਨ ਦੇ ਬਹਾਦਰ ਸਿੰਘ ਜੱਜਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਹਰਮਿੰਦਰ ਸਿੰਘ ਖਹਿਰਾ, ਕੁਲ ਹਿੰਦ ਕਿਸਾਨ ਸਭਾ ਦੇ ਸਵਰਨ ਸਿੰਘ ਅਕਲਪੁਰੀ, ਬਾਰ ਐਸੋਸੀਏਸ਼ਨ ਦੇ ਅਮਰਿੰਦਰ ਸਿੰਘ, ਨਵਜੋਤ ਸਿੰਘ ਖਹਿਰਾ ਤੇ ਗੌਰਵ ਕੌਸ਼ਲ, ਜਮਹੂਰੀ ਕਿਸਾਨ ਸਭਾ ਦੇ ਜਸਵਿੰਦਰ ਸਿੰਘ ਢੇਸੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਸ਼ਿਵ ਤਿਵਾੜੀ, ਪਰਮਜੀਤ ਰੰਧਾਵਾ, ਜਰਨੈਲ ਫਿਲੌਰ ਨੇ ਸੰਬੋਧਨ ਕੀਤਾ।