ਫਗਵਾੜਾ: ਬਾਸੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸੰਚਾਲਿਤ ਕੈਂਬਰਜਿ ਇੰਟਰਨੈਸ਼ਨਲ ਸਕੂਲ ਦੀ ਵਿਦਿਆਥਣ ਨਾਇਸ਼ਾ ਨੇ ਸਬ-ਜੂਨੀਅਰ ਤੇ ਜੂਨੀਅਰ ਜ਼ਿਲ੍ਹਾ ਤੈਰਾਕੀ ਮੁਕਬਾਲੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਜ਼ੋਰਾਵਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਪ੍ਰਤੀਯੋਗਤਾ ਪੁਲੀਸ ਡੀਏਵੀ ਸਕੂਲ ਜਲੰਧਰ ’ਚ ਕਰਵਾਈ ਗਈ ਸੀ। ਇਸ ਵਿੱਚ ਨੌਂਵੀ ਜਮਾਤ ਦੀ ਵਿਦਿਆਰਥਣ ਨਾਇਸ਼ਾ ਨੇ ਵੱਖ-ਵੱਖ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਉਸ ਨੂੰ ਰਾਜ ਸਤਰ ਤੈਰਾਕੀ ਮੁਕਾਬਲੇ ਲਈ ਚੁਣਿਆ ਗਿਆ ਹੈ। ਨਾਇਸ਼ਾ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਪ੍ਰਿੰਸੀਪਲ ਨੇ ਨਾਇਸ਼ਾ ਨੂੰ ਵਧਾਈ ਦਿੱਤੀ। ਸਕੂਲ ਦੀ ਚੇਅਰਪਰਸਨ ਜਸਵੀਰ ਕੌਰ ਬਾਸੀ ਨੇ ਨਾਇਸ਼ਾ ਨੂੰ ਹਾਰਦਿਕ ਵਧਾਈ ਦਿੱਤੀ। -ਪੱਤਰ ਪ੍ਰੇਰਕ