ਹੁਸ਼ਿਆਰਪੁਰ: ਜ਼ਿਲ੍ਹੇ ਵਿਚ ਅੱਜ ਡੇਂਗੂ ਦੇ ਸੱਤ ਨਵੇਂ ਕੇਸ ਰਿਪੋਰਟ ਹੋਏ ਹਨ ਜਦੋਂਕਿ ਕੋਵਿਡ ਦੇ ਇਕ ਪਾਜ਼ੇਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ ਡੇਂਗੂ ਮਰੀਜ਼ਾਂ ਦੀ ਗਿਣਤੀ 1657 ਹੋ ਚੁੱਕੀ ਹੈ। ਕੋਵਿਡ ਦੇ ਹੁਣ ਤੱਕ 30,861 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹੇ ’ਚ ਇਸ ਵੇਲੇ ਕੋਵਿਡ ਦੇ 30 ਮਰੀਜ਼ ਐਕਟਿਵ ਹਨ, 988 ਮੌਤਾਂ ਹੋਈਆਂ ਹਨ ਅਤੇ 29,843 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। -ਪੱਤਰ ਪ੍ਰੇਰਕ